ਸੀ.ਸੀ.ਟੀ.ਵੀ. ''ਤੇ ਸ਼ਰਾਬ ਦੀਆਂ ਬੋਤਲਾਂ ਦੇ ਡੱਬੇ ਲਗਾ ਕੇ ਚੋਰਾਂ ਨੇ ਕੀਤੀ ਏ.ਟੀ.ਐੱਮ. ਲੁੱਟਣ ਦੀ ਕੋਸ਼ਿਸ਼

10/18/2017 12:44:22 PM

ਢੇਰ(ਗੁਰਭਾਗ)— ਪਿੰਡ ਢੇਰ 'ਚ ਸਥਿਤ ਸਟੇਟ ਬੈਂਕ ਆਫ ਇੰਡੀਆ 'ਚ ਲੱਗੇ ਏ. ਟੀ. ਐੱਮ. ਨੂੰ ਸੋਮਵਾਰ ਦੇਰ ਰਾਤ ਰਾਤ ਕੁਝ ਚੋਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 1 ਵਜੇ ਦੇ ਕਰੀਬ ਦੋ ਅਣਪਛਾਤੇ ਲੋਕਾਂ ਨੇ ਪਹਿਲਾਂ ਜਗ ਰਹੀ ਟਿਊਬ ਭੰਨੀ ਅਤੇ ਫਿਰ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਸ਼ਰਾਬ ਦੀਆਂ ਬੋਤਲਾਂ ਦੇ ਡੱਬੇ ਲਗਾ ਦਿੱਤੇ। ਇਸ ਤੋਂ ਬਾਅਦ ਉਕਤ ਲੋਕਾਂ ਨੇ ਏ. ਟੀ. ਐੱਮ. ਦਾ ਸ਼ਟਰ ਪੁੱਟ ਦਿੱਤਾ। ਇਸ ਦੀ ਭਿਣਕ ਦੁਕਾਨਦਾਰ ਬਲਵੰਤ ਸਿੰਘ ਨੂੰ ਲੱਗ ਗਈ। ਚੌਕੀਦਾਰ ਦੀ ਮਦਦ ਨਾਲ ਰੌਲਾ ਪੈਂਦੇ ਸਾਰ ਚੋਰ ਬੈਂਕ ਦੀ ਛੱਤ ਰਾਹੀਂ ਖੇਤਾਂ ਵੱਲ ਭੱਜ ਗਏ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਮੰਗਲਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਐੱਸ. ਐੱਚ. ਓ. ਦਵਿੰਦਰ ਸਿੰਘ, ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਬੈਂਕ ਦਾ ਦੌਰਾ ਕੀਤਾ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ। 
ਬੈਂਕ ਮੈਨੇਜਰ ਪੀ. ਸੀ. ਠਾਕਰ ਨੇ ਦੱਸਿਆ ਕਿ ਜਦੋਂ ਚੋਰਾਂ ਨੇ ਏ. ਟੀ. ਐੱਮ. ਮਸ਼ੀਨ ਤੋੜਨੀ ਸੀ ਉਸੇ ਸਮੇਂ ਸਾਇਰਨ ਨੇ ਵੱਜ ਜਾਣਾ ਸੀ। ਇਸ ਤੋਂ ਪਹਿਲਾਂ ਵੀ ਇਸੇ ਏ. ਟੀ. ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੋਰਾਂ ਦੇ ਪੱਲੇ ਕੁਝ ਨਹੀਂ ਪਿਆ। ਪੁਲਸ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਰਾਤ ਨੂੰ ਆਪਣੇ ਇਲਾਕੇ 'ਚ ਗਸ਼ਤ ਕਰਦੇ ਹਨ। ਹਾਲੇ ਪਿੰਡ ਢੇਰ ਤੋਂ ਬੀਤੀ ਰਾਤ ਉਹ ਕੁਝ ਸਮੇਂ ਪਹਿਲਾਂ ਹੀ ਵਾਰਦਾਤ ਤੋਂ ਗਏ ਸਨ। ਪੁਲਸ ਨੇ ਦਾਅਵਾ ਕੀਤਾ ਕਿ ਫੁਟੇਜ ਦੇ ਆਧਾਰ 'ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


Related News