ਖਬਰ ਦਾ ਅਸਰ : ਮਹਿਮੂਆਣਾ ਸੜਕ ਤੇ ਬਣੇ ਛੱਪੜ ਤੋਂ ਨਿਜ਼ਾਤ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਸ਼ੁਰੂ

12/12/2017 11:14:04 AM

ਸਾਦਿਕ (ਪਰਮਜੀਤ) - ਪਿਛਲੇ ਦਿਨੀਂ ਜਗ ਬਾਣੀ 'ਚ ਲੱਗੀ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਲੋਕਾਂ ਦੀ ਮੰਗ ਨੂੰ ਦੇਖਦਿਆਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਹਲਕਾ ਵਿਧਾਇਕ ਨੇ ਪਿੰਡ ਮਹਿਮੂਆਣਾ ਵਿਖੇ ਸੜਕ ਤੇ ਬਣੇ ਛੱਪੜ ਤੋਂ ਨਿਜ਼ਾਤ ਦਿਵਾਉਣ ਲਈ ਜ਼ਮੀਨਦੋਜ਼ ਪਾਈਪ ਪਾਉਣ ਲਈ ਭੇਜ ਦਿੱਤੀਆਂ। ਪਾਈਪਾਂ ਦੇ ਕੰਮਾਂ 'ਚ ਤੇਜ਼ੀ ਲਿਆਉਣ ਲਈ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐੱਮ. ਐੱਲ. ਏ ਫਰੀਦਕੋਟ ਵਿਸ਼ੇਸ਼ ਤੌਰ 'ਤੇ ਆਏ। ਉਨ੍ਹਾਂ ਨਾਲ ਏ. ਡੀ. ਸੀ ਮੈਡਮ ਮਧੂਮੀਤ ਕੌਰ, ਬੀ. ਡੀ. ਪੀ. ਓ, ਛਤਰਪਾਲ ਸਿੰਘ, ਸਮੂਹ ਨਰੇਗਾ, ਮਗਨਨਰੇਗਾ ਅਧਿਕਾਰੀ ਸਨ। ਰਾਜਵਿੰਦਰ ਸਿੰਘ ਧੋਂਸੀ ਦੇ ਯਤਨਾਂ ਨਾਲ ਕਰਵਾਏ ਗਏ ਭਰਵੇਂ ਸਮਾਗਮ ਦੀ ਸ਼ੁਰੂਆਤ ਕਰਦਿਆਂ ਸਰਪੰਚ ਗੁਰਸ਼ਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਪ੍ਰੋਜੋਰ ਮੰਗ ਨੂੰ ਦੇਖਦਿਆਂ ਕਿੱਕੀ ਢਿੱਲੋਂ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪ ਭੇਜ ਕੇ ਸ਼ਲਾਘਾ ਯੋਗ ਕੰਮ ਕੀਤਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਪਹਿਲਾਂ ਫਰਜ਼ ਲੋਕਾਂ ਦੇ ਸਾਂਝੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨਾ ਹੈ ਜਿੰਨਾਂ ਘਰਾਂ ਦਾ ਪਾਣੀ ਸੜਕ ਤੇ ਆਉਂਦਾ ਸੀ ਨੂੰ ਪਾਈਪਾਂ ਪਾ ਕੇ ਸੇਮ ਨਾਲੇ 'ਚ ਪਾਇਆ ਜਾਵੇਗਾ ਤੇ ਜਲਦੀ ਸੜਕ ਵੀ ਬਣਾਈ ਜਾਵੇਗੀ। ਉਨਾਂ ਆਮ ਆਦਮੀ ਪਾਰਟੀ ਤੇ ਚੋਟ ਕਰਦਿਆਂ ਨੌਜਵਾਨ ਵਰਗ ਨੂੰ ਕਿਹਾ ਕਿ ਚੁਟਕਲਿਆਂ ਨਾਲ ਵਿਕਾਸ ਨਹੀਂ ਹੁੰਦਾ ਤੇ ਅਮਲੀ ਰੂਪ ਦੇਣ ਲਈ ਕਾਂਗਰਸ ਸਰਕਾਰ ਫੰਡ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਜ਼ਿਲੇ ਦੀ ਸੇਵਾ ਦਾ ਮੌਕਾ ਮਿਲਿਆ ਹੈ ਤੇ ਸੁਆਰਥ ਤਿਆਗ ਕੇ ਲੋਕ ਹਿੱਤਾ ਨੂੰ ਮੁੱਖ ਰਖਦੇ ਹੋਏ ਸਾਂਝੇ ਕੰਮਾਂ ਲਈ ਤਾਨ ਲਾ ਦਿਓ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਅਕਾਲੀ ਦਲ ਦੇ ਧਰਨਿਆਂ ਤੇ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਕਰ ਦਿਖਾਇਆ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੇ ਤੇ ਪਰਚਾ ਕਰਕੇ ਦਿਖਾਵੇ ਤੇ ਉਸ ਨੇ ਸੁਖਬੀਰ ਸਮੇਤ ਉੱਚ ਕੋਟੀ ਦੇ ਆਗੂਆਂ ਤੇ ਕੇਸ ਦਰਜ ਕਰ ਦਿੱਤਾ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦੂਸਰਾ ਚਾਅ ਵੀ ਲਾਹ ਦਿੱਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਔਲਖ, ਸੁਰਜੀਤ ਸਿੰਘ ਢਿੱਲੋਂ ( ਦੋਨੋ ਸਾਬਕਾ ਚੇਅਰਮੈਨ), ਸ਼ਿਵਰਾਜ ਸਿੰਘ ਢਿੱਲੋਂ, ਦੀਪਕ ਕੁਮਾਰ ਸੋਨੂੰ, ਦਲਜੀਤ ਸਿੰਘ ਢਿੱਲੋਂ, ਗੁਰਸ਼ਵਿੰਦਰ ਸਿੰਘ ਬਰਾੜ, ਤਰਲੋਚਣ ਸਿਬੰਘ ਨੰਬਰਦਾਰ ਮੱਲੇਵਾਲਾ, ਜਸਵਿੰਦਰ ਸਿੰਘ ਢਿੱਲੋਂ ਸਕੱਤਰ, ਗੁਰਸਾਹਿਬ ਸਿੰਘ ਸਕੱਤਰ, ਰਾਜਵਿੰਦਰ ਸਿੰਘ ਰਾਜੂ, ਮਨਜਿੰਦਰ ਸਿੰਘ ਸ਼ੇਰ ਸਿੰਘ ਵਾਲਾ, ਪਰਮਿੰਦਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਔਲਖ, ਡਾ. ਜੰਗੀਰ ਸਿੰਘ, ਗਿੰਦਰਜੀਤ ਸਿੰਘ ਸੇਖੋਂ , ਰਾਜੂ ਧੌਂਸੀ, Ðਬਲਕਰਣ ਨੰਗਲ ਤੋਂ ਇਲਾਵਾ ਦੇ ਸਰਪੰਚ, ਪੰਚ ਤੇ ਮੋਹਤਬਰ ਵੱਡੀ ਗਿਣਤੀ ਵਿਚ ਹਾਜਰ ਸਨ।


Related News