ਬਠਿੰਡਾ: ਮੋਟਰਸਾਈਕਲ ਤੇ ਟਰੈਕਟਰ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ 2 ਗੰਭੀਰ ਜ਼ਖਮੀ

05/30/2017 11:12:19 AM

ਬਠਿੰਡਾ— ਤਲਵੰਡੀ ਸਾਬੋ ਨੇੜੇ ਸੰਗਤ ਰੋਡ ''ਤੇ ਇਕ ਮੋਟਰਸਾਈਕਲ ਅਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ ''ਤੇ ਹੀ ਮੌਤ ਹੋ ਗਈ ਜਦਕਿ 2 ਲੋਕਾਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖਬਰ ਹੈ। ਇਕ ਵਿਅਕਤੀ ਦੀ ਜ਼ਿਆਦਾ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਵਿਅਕਤੀ ਦਾ ਇਲਾਜ ਤਲਵੰਡੀ ਸਾਬੋ ਦੇ ਹਸਪਤਾਲ ''ਚ ਕੀਤਾ ਜਾ ਰਿਹਾ ਹੈ। ਸੂਚਨਾ ਪਾ ਕੇ ਮੌਕੇ ''ਤੇ ਪਹੁੰਚੀ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।  


Related News