ਸ਼ੈਲਰ ''ਚੋਂ ਨਿਕਲੇ ਧੂੰਏਂ ਤੋਂ ਪ੍ਰੇਸ਼ਾਨ ਰਜ਼ਾਪੁਰ ਵਾਸੀ ਕੀਤੀ ਨਾਅਰੇਬਾਜ਼ੀ

10/16/2017 2:48:53 AM

ਕਪੂਰਥਲਾ, (ਮੱਲ੍ਹੀ)- ਸ਼ੈਲਰ 'ਚ ਨਿਕਲਦੇ ਧੂੰਏਂ, ਸੁਆਹ ਤੇ ਹੋਰ ਪ੍ਰਦੂਸ਼ਣ ਤੋਂ ਪ੍ਰਭਾਵਿਤ ਪਿੰਡ ਰਜ਼ਾਪੁਰ ਦੇ ਪਤਵੰਤਿਆਂ, ਮਰਦਾਂ, ਔਰਤਾਂ ਤੇ ਨੌਜਵਾਨਾਂ ਨੇ ਦੁਖੀ ਹੋ ਕੇ ਅੱਜ ਆਰੀਆਂਵਾਲ ਰੋਡ 'ਤੇ ਪਿੰਡ ਦੇ ਨਜ਼ਦੀਕ ਲੱਗੇ ਸ਼ੈਲਰ ਦਾ ਘਿਰਾਓ ਕੀਤਾ ਤੇ ਸ਼ੈਲਰ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਕਾਂਗਰਸ ਪਾਰਟੀ ਦੇ ਯੂਥ ਆਗੂ ਵਿੱਕੀ ਪੱਡਾ, ਸਾਬਕਾ ਸਰਪੰਚ ਗਿਆਨ ਸਿੰਘ, ਨੰਬਰਦਾਰ ਸੰਤੋਖ ਸਿੰਘ, ਨੰਬਰਦਾਰ ਦਲਵੀਰ ਸਿੰਘ, ਸਾਬਕਾ ਚੇਅਰਮੈਨ ਅਵਤਾਰ ਸਿੰਘ ਔਜਲਾ, ਸੂਬੇਦਾਰ ਬਲਵੰਤ ਸਿੰਘ, ਸੁਖਵਿੰਦਰ ਸਿੰਘ, ਬਾਬਾ ਰਾਣਾ, ਮੰਨੂੰ, ਸਰਬਜੀਤ ਸਾਬੀ, ਗੁਰਪ੍ਰੀਤ ਗੋਪੀ ਆਰੀਆਂਵਾਲ, ਵਿੱਕੀ ਨੱਥੂਚਾਹਲ, ਮੱਸਾ ਸਿੰਘ, ਜੋਹਨ ਸਿੰਘ ਤੇ ਸੁਖਵਿੰਦਰ ਕੌਰ, ਪ੍ਰੀਤਮ ਕੌਰ, ਬੀਬੀ ਚਰਨ ਕੌਰ ਤੇ ਬੀਬੀ ਕਰਮੋ ਆਦਿ ਨੇ ਮੌਕੇ 'ਤੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ 10-12 ਸਾਲਾਂ ਤੋਂ ਪਿੰਡ ਰਜ਼ਾਪੁਰ, ਆਰੀਆਂਵਾਲ, ਨੱਥੂਚਾਹਲ ਆਦਿ ਦੇ ਲੋਕ ਸ਼ੈਲਰ 'ਚੋਂ ਨਿਕਲਦੇ ਪ੍ਰਦੂਸ਼ਣ ਤੋਂ ਦੁਖੀ ਹਨ ਤੇ ਸਮੇਂ-ਸਮੇਂ 'ਤੇ ਸ਼ੈਲਰ ਮਾਲਕਾਂ ਨੂੰ ਪ੍ਰਦੂਸ਼ਣ ਰਹਿਤ ਯੰਤਰ ਲਗਾਉਣ ਦੀ ਮੰਗ ਕਰਦੇ ਆ ਰਹੇ ਹਨ, ਜਿਸ 'ਤੇ ਅਮਲ ਨਹੀਂ ਹੋਇਆ ਤੇ ਅੱਜ ਮਜਬੂਰਨ ਪਿੰਡ ਦੇ ਲੋਕਾਂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਦੇ ਲੋਕਾਂ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਦੇ ਬਾਵਜੂਦ ਵੀ ਜੇ ਸ਼ੈਲਰ ਮਾਲਕਾਂ ਨੇ ਪ੍ਰਦੂਸ਼ਣ ਰਹਿਤ ਯੰਤਰ ਨਾ ਲਾਏ ਤਾਂ ਉਹ ਰੋਸ ਪ੍ਰਦਰਸ਼ਨ ਨੂੰ ਤੇਜ਼ ਕਰਨਗੇ। ਦੱਸਿਆ ਜਾਂਦਾ ਹੈ ਕਿ ਸ਼ੈਲਰ ਮਾਲਕਾਂ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਪ੍ਰਦੂਸ਼ਣ ਰਹਿਤ ਯੰਤਰ ਲਾਉਣ ਲਈ ਲਿਖਤੀ 15 ਦਿਨ ਦਾ ਸਮਾਂ ਮੰਗਿਆ ਹੈ ਤੇ ਇਸ ਲਿਖਤੀ ਭਰੋਸੇ ਪਿੱਛੋਂ ਹੀ ਪ੍ਰਦਰਸ਼ਨਕਾਰੀ ਸ਼ਾਂਤ ਹੋਏ। 

PunjabKesari

ਕੀ ਕਹਿੰਦੇ ਹਨ ਸ਼ੈਲਰ ਮਾਲਕ-  ਆਰੀਆ ਰੋਡ 'ਤੇ ਸਥਿਤ ਸ਼ੈਲਰ ਦੇ ਮਾਲਕ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਨੀ ਵੱਡੀ ਸਮੱਸਿਆ ਨਹੀਂ ਹੈ, ਜਿੰਨੀ ਇਲਾਕੇ ਦੇ ਲੋਕ ਦੱਸ ਰਹੇ ਹਨ। ਸ਼ੈਲਰ ਕਾਨੂੰਨੀ ਤੌਰ 'ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਪਰ ਫਿਰ ਵੀ ਅਸੀਂ 15 ਦਿਨਾਂ ਦੇ ਅੰਦਰ-ਅੰਦਰ ਪ੍ਰਦੂਸ਼ਣ ਰਹਿਤ ਬੁਆਇਲਰ ਲਗਾ ਰਹੇ ਹਾਂ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆ ਸਕੇ।


Related News