ਰਿਟਾਇਰਡ ਏ. ਐੱਸ. ਆਈ. ਦਾ ਪੁੱਤਰ ਹੈਰੋਇਨ ਸਮੇਤ ਕਾਬੂ

06/25/2017 4:38:56 PM

ਜਲੰਧਰ (ਸੁਧੀਰ)— ਸਥਾਨਕ ਪੁਲਸ ਵਲੋਂ ਵੱਖ-ਵੱਖ ਥਾਵਾਂ 'ਤੇ ਗਸ਼ਤ ਦੌਰਾਨ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਏ. ਐੱਸ.  ਆਈ. ਗੁਰਦੇਵ ਸਿੰਘ ਸਮੇਤ ਪੁਲਸ ਪਾਰਟੀ ਦੁਆਰਾ ਗਸ਼ਤ ਦੌਰਾਨ ਮੌੜ ਸਲੇਮਪੁਰ ਨੇੜੇ ਦੋਸ਼ੀ ਇੰਦਰਪਾਲ ਸਿੰਘ ਉਰਫ ਸਾਹਬੀ ਪੁੱਤਰ ਰਿਟਾਇਰਡ ਏ. ਐੱਸ. ਆਈ ਕੇਵਲ ਸਿੰਘ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। 
ਦੂਜੀ ਘਟਨਾ ਦੌਰਾਨ ਏ. ਐੱਸ. ਆਈ. ਨਿਰਮਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਵਾਈ ਪੁਆਇੰਟ ਭਗਤ ਸਿੰਘ ਕਾਲੋਨੀ ਜਲੰਧਰ ਨੇੜੇ ਗੌਰਵ ਕੁਮਾਰ ਪੁੱਤਰ ਦੇਵੀਦਾਸ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਥਾਨਕ ਪੁਲਸ ਵਲੋਂ ਦੋਵਾਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News