ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸਪੀਕਰ ਦੀ ਨਿੰਦਾ (ਵੀਡੀਓ)

06/26/2017 1:57:22 PM

ਮੁਕਤਸਰ— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਦੇ ਕੰਮਕਾਰ ਦੀ ਨਿੰਦਾ ਕੀਤੀ ਹੈ। ਲੰਬੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਦਾਰ ਬਾਦਲ ਨੇ ਕਿਹਾ ਕਿ ਮਾਰਸ਼ਲਾਂ ਵਲੋਂ ਵਿਧਾਇਕਾਂ ਨੂੰ ਬਾਹਰ ਕੱਢੇ ਜਾਣਾ ਮੰਦਭਾਗਾ ਹੈ। ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ 70 ਸਾਲਾਂ ਦੀ ਸਿਆਸਤ 'ਚ ਅਜਿਹੀ ਕਾਰਵਾਈ ਨਹੀਂ ਵੇਖੀ। ਕੱਪੜਾ ਵਪਾਰੀਆਂ ਵਲੋਂ ਜੀ. ਐਸ. ਟੀ ਦਾ ਵਿਰੋਧ ਕੀਤੇ ਜਾਣ 'ਤੇ ਸਰਦਾਰ ਬਾਦਲ ਨੇ ਇਸ ਮਸਲੇ ਨੂੰ ਜੀ. ਐਸ. ਟੀ ਕਾਊਂਸਲ ਕੋਲ ਰੱਖੇ ਜਾਣ ਦੀ ਗੱਲ ਕੀਤੀ ਹੈ।


Related News