ਪਾਕਿਸਤਾਨ ਨੇ 300 ਸਿੱਖ ਸ਼ਰਧਾਲੂਆਂ ਨੂੰ ਦਿੱਤਾ ਵੀਜ਼ਾ

06/25/2017 10:12:14 PM

ਲਾਹੌਰ— ਪਾਕਿਸਤਾਨ ਦੇ ਸਫਾਰਤਖਾਨੇ ਨੇ ਵੱਖ-ਵੱਖ ਸਿੱਖ ਸੰਗਠਨਾਂ ਦੀ ਅਪੀਲ 'ਤੇ 300 ਸਿੱਖ ਸ਼ਰਧਾਲੂਆਂ  ਨੂੰ ਵੀਜ਼ਾ ਜਾਰੀ ਕੀਤਾ ਹੈ, ਜਿਸ 'ਚ ਕੌਮਾਂਤਰੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਸ਼ਾਮਲ ਹੈ। 
ਪਾਕਿਸਤਾਨ ਵਲੋਂ ਇਕ ਸਪੈਸ਼ਲ ਟ੍ਰੇਨ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਲਿਜਾਉਣ ਲਈ ਵਾਹਗਾ ਸਰਹੱਦ ਭੇਜੀ ਜਾਵੇਗੀ। ਸਿੱਖ ਸ਼ਰਧਾਲੂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਉਨ੍ਹਾਂ ਦੀ ਸਮਾਧੀ ਗੁਰਦੁਆਰਾ ਦੇਹਰਾ ਸਾਹਿਬ, ਲਾਹੌਰ ਜਾਣਾ ਚਾਹੁੰਦੇ ਹਨ। 
ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਅਤੇ ਐਵਰੈਕ ਟਰੱਸਟ ਪ੍ਰਾਪਰਟੀ ਬੋਰਡ ਨੂੰ (ਈ.ਟੀ.ਪੀ.ਬੀ) ਨੂੰ ਵੀਜ਼ੇ ਲਈ ਅਪੀਲ ਕੀਤੀ ਸੀ। ਭੁੱਲਰ ਨੇ ਕਿਹਾ ਕਿ ਖਾਸ ਤੌਰ 'ਤੇ ਇਸ ਸਮਾਜ ਅਤੇ ਹੋਰ ਸੰਗਠਨਾਂ ਦਾ ਇਕ ਜੱਥਾ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਮੌਕੇ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਸ਼ਰਧਾਲੂਆਂ ਹੱਥ ਨਿਰਾਸ਼ਾ ਲੱਗੀ ਸੀ। ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ.ਪੀ.ਸੀ.) ਨੂੰ ਵੀ ਆਪਣੇ ਜੱਥੇ ਨੂੰ ਮਹਾਰਾਜਾ ਨੂੰ ਸ਼ਰਧਾਂਜਲੀ ਦੇਣ ਲਈ ਭੇਜਣਾ ਚਾਹੀਦਾ ਹੈ। ਤੀਰਥਯਾਤਰਾ 28 ਜੂਨ ਤੋਂ 7 ਜੁਲਾਈ ਤੱਕ ਸ਼ੁਰੂ ਹੋਵੇਗੀ।


Related News