ਅੰਮ੍ਰਿਤਸਰ ''ਚ ਇਕ ਕੋਠੀ ਅੰਦਰੋਂ 70 ਲੱਖ ਦੇ ਕਰੀਬ ਪੁਰਾਣੇ ਨੋਟਾਂ ਦੀ ਕਰੰਸੀ ਹੋਈ ਬਰਾਮਦ (ਦੇਖੋ ਤਸਵੀਰਾਂ)

04/27/2017 8:19:55 PM

ਅੰਮ੍ਰਿਤਸਰ— ਇਥੋਂ ਦੀ ਪੁਲਸ ਨੇ ਪੁਰਾਣੀ ਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਲਗਭਗ 70 ਲੱਖ ਰੁਪਏ ਦੀ ਪੁਰਾਣੀ ਕਰੰਸੀ ਬਰਾਮਦ ਕਰਦਿਆਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਖਰਾਜ ਸਿੰਘ ਨਾਂ ਦਾ ਇਕ ਗ੍ਰੰਥੀ ਸਿੰਘ ਪੰਜਾਬ ''ਚ ਪੁਰਾਣੇ ਨੋਟਾਂ ਨੂੰ ਬਦਲਾਉਣ ਦਾ ਧੰਦਾ ਕਰ ਰਿਹਾ ਹੈ, ਜਿਸ ''ਤੇ ਪੁਲਸ ਨੇ ਜਾਅਲ ਵਿਛਾਇਆ ਤੇ ਦੋਸ਼ੀ ਨਾਲ ਬੈਂਕ ਕਰਮਚਾਰੀ ਬਣ ਸੌਦਾ ਕਰਨਾ ਤੈਅ ਕੀਤਾ। ਫਿਰ ਸੁਖਰਾਜ ਬੈਂਕ ਕਰਮੀ ਬਣੇ ਪੁਲਸ ਕਰਮਚਾਰੀਆਂ ਨੂੰ ਆਪਣੇ ਸਾਥੀਆਂ ਅਰੁਣ ਤੇ ਨਵੀਨ ਕੋਲ ਬਸੰਤ ਐਵੇਨਿਊ ਸਥਿਤ ਕੋਠੀ ''ਚ ਲੈ ਗਿਆ, ਜਿਥੇ ਪੁਲਸ ਨੇ ਦੋਸ਼ੀਆਂ ਨੂੰ 500-1000 ਦੇ ਪੁਰਾਣੇ ਨੋਟਾਂ ਦੀ ਵੱਡੀ ਰਕਮ ਸਮੇਤ ਦਬੋਚ ਲਿਆ।

ਮੁਲਜ਼ਮਾਂ ਕੋਲ ਇੰਨੀ ਵੱਡੀ ਰਕਮ ਕਿਥੋਂ ਆਈ ਤੇ ਇਨ੍ਹਾਂ ਨਾਲ ਕਿਹੜਾ ਵੱਡਾ ਗੈਂਗ ਕੰਮ ਕਰ ਰਿਹਾ ਹੈ, ਇਸ ਬਾਰੇ ਪੁਲਸ ਜਾਂਚ ਕਰ ਰਹੀ ਹੈ।


Related News