ਸੰਗਲਾਂ ਨਾਲ ਬੰਨ੍ਹੇ ਨੌਜਵਾਨ ਨੂੰ ਭੇਜਿਆ ਪਿੰਗਲਵਾੜੇ

08/18/2017 6:25:59 AM

ਜੈਤੋ  (ਜਿੰਦਲ) - ਰੇਲਵੇ ਲਾਈਨ ਪਾਰ ਹਰਦਿਆਲ ਨਗਰ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਇਕ 30 ਸਾਲਾ ਨੌਜਵਾਨ ਬ੍ਰਿਜ ਲਾਲ ਪੁੱਤਰ ਸਵ. ਅਮਰ ਚੰਦ ਨੂੰ ਘਰ ਵਿਚ ਹੀ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ। ਉਹ ਕਈ ਵਾਰ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕਰ ਚੁੱਕਾ ਹੈ, ਜਿਸ 'ਤੇ ਆਖਰ ਮਜਬੂਰ ਹੋ ਕੇ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ। ਘਰ ਦੀ ਵਿੱਤੀ ਹਾਲਤ ਕਮਜ਼ੋਰ ਹੋਣ ਕਾਰਨ ਘਰ ਵਾਲੇ ਪ੍ਰੇਸ਼ਾਨ ਸਨ। 'ਜਗ ਬਾਣੀ' 'ਚ ਖ਼ਬਰ ਛਪਣ ਕਾਰਨ ਸਮਾਜ ਸੇਵੀ ਸੰਸਥਾ 'ਇਨਸਾਨੀਅਤ ਦੀ ਸੇਵਾ ਸੁਸਾਇਟੀ ਫ਼ਿਰੋਜ਼ਪੁਰ' ਦੇ ਆਗੂ ਪ੍ਰਦੀਪ ਸਿੰਘ ਬਰਾੜ, ਪ੍ਰਧਾਨ ਹਰਦੀਪ ਸਿੰਘ ਬਰਾੜ, ਜਸਵੀਰ ਸਿੰਘ ਗੋਲਡੀ, ਗੁਰਧਿਆਨ ਸਿੰਘ, ਅਮਨਦੀਪ ਸਿੰਘ ਤੇ ਮਨਦੀਪ ਸਿੰਘ ਜੈਤੋ ਵਿਖੇ ਬ੍ਰਿਜ ਲਾਲ ਦੇ ਘਰ ਆਏ। ਉਨ੍ਹਾਂ ਨੇ ਉਸ ਦੇ ਘਰ ਵਾਲਿਆਂ, ਗੁਆਂਢੀਆਂ ਤੇ ਸਮਾਜ ਸੇਵਕ ਸੌਰਵ ਬਾਂਸਲ, ਡਾ. ਰਾਜਵੀਰ ਖਾਂ, ਮਨਪ੍ਰੀਤ ਸਿੰਘ ਅਤੇ ਦਵਿੰਦਰ ਕੁਮਾਰ ਨੂੰ ਮਿਲ ਕੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਸ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਛੱਡ ਕੇ ਆਉਣ ਦਾ ਫ਼ੈਸਲਾ ਕੀਤਾ। ਫ਼ੈਸਲੇ ਮੁਤਾਬਿਕ ਸੰਸਥਾ ਦੇ ਮੈਂਬਰ ਅਤੇ ਸਮਾਜ ਸੇਵਕ ਉਸ ਨੂੰ ਪਿੰਗਲਵਾੜੇ ਛੱਡ ਆਏ।


Related News