ਨਵੇਂ ਸਾਲ ''ਚ ਪਹਿਲੇ ਮਹੀਨੇ ਦੀ 31 ਤਰੀਕ ਨੂੰ ਲੱਗੇਗਾ ਪਹਿਲਾ ਚੰਦਰ ਗ੍ਰਹਿ

11/13/2017 6:37:50 PM

ਜਲੰਧਰ— ਸਾਲ 2018 'ਚ ਪਹਿਲਾ ਚੰਦਰ ਗ੍ਰਹਿ 31 ਜਨਵਰੀ ਨੂੰ ਮਾਘ ਪੁੰਨਿਆ 'ਤੇ ਲੱਗੇਗਾ। ਇਹ ਗ੍ਰਹਿ ਪੂਰੇ ਦੇਸ਼ 'ਚ ਦਿੱਸੇਗਾ। ਚੰਦਰ ਗ੍ਰਹਿ ਦਰਸ਼ਨ ਬ੍ਰਿਖ ਰਾਸ਼ੀ, ਕੰਨਿਆ, ਤੁਲਾ ਅਤੇ ਕੁੰਭ ਰਾਸ਼ੀ ਦੇ ਲੋਕਾਂ ਲਈ ਸ਼ੁੱਭ ਹੈ। ਗ੍ਰਹਿ ਦਾ ਸਪਰਸ਼ ਸ਼ਾਮ 5.18 ਮਿੰਟ 'ਤੇ ਹੋਵੇਗਾ ਅਤੇ ਮੋਕਸ਼ ਸ਼ੁੱਧੀ ਕਾਲ ਰਾਤ 8.41 ਮਿੰਟ ਤੱਕ ਰਹੇਗਾ। ਜਲੰਧਰ 'ਚ ਗ੍ਰਹਿ 5.58 ਮਿੰਟ 'ਤੇ ਦਿਖਾਈ ਦੇਵੇਗਾ ਅਤੇ ਉਸ ਦੀ ਕੁਲ ਮਿਆਦ 2.43 ਘੰਟੇ ਹੋਵੇਗੀ। 
ਗ੍ਰਹਿ ਆਸਾਮ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਸਿੱਕਮ, ਮੇਘਾਲਿਆ, ਪੂਰਵੀ ਪੰਛਮ ਬੰਗਾਲ 'ਚ ਚੰਦਰਮਾ ਨਿਕਲਣ ਤੋਂ ਬਾਅਦ ਸ਼ੁਰੂ ਹੋਵੇਗਾ ਜਦਕਿ ਦੇਸ਼ ਦੇ ਬਾਕੀ ਹਿੱਸਿਆਂ 'ਚ ਗ੍ਰਹਿ ਚੰਦਰਮਾ ਨਿਕਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਵੇਗਾ। ਇਹ ਚੰਦਰ ਗ੍ਰਹਿ ਭਾਰਤ ਦੇ ਇਲਾਵਾ ਅਮਰੀਕਾ, ਉੱਤਰੀ ਪੂਰਬੀ ਦੱਖਣੀ ਅਮਰੀਕਾ 'ਚ ਚੰਦਰ ਡੁੱਬਣ ਦੇ ਨਾਲ ਖਤਮ ਹੋਵੇਗਾ। ਉੱਤਰੀ ਪੂਰਬੀ ਯੂਰਪ, ਏਸ਼ੀਆ ਹਿੰਦ ਮਹਾਸਾਗਰ 'ਚ ਚੰਦਰਮਾ ਚੜ੍ਹਨ ਦੇ ਸਮੇਂ ਇਹ ਗ੍ਰਹਿ ਸ਼ੁਰੂ ਹੋਵੇਗਾ। ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਗ੍ਰਹਿ ਦਾ ਹਰ ਇਕ ਪਲ ਦਿਖਾਈ ਦੇਵੇਗਾ ਯਾਨੀ ਕਿ ਗ੍ਰਹਿ ਸ਼ੁਰੂ ਤੋਂ ਲੈ ਕੇ ਖਤਮ ਹੋਣ ਤੱਕ ਦਾ ਕਾਲ ਦੇਖਿਆ ਜਾ ਸਕਦਾ ਹੈ। ਅਫਗਾਨਿਸਤਾਨ, ਪਾਕਿਸਤਾਨ, ਚੀਨ ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਕੋਰੀਆ ਅਤੇ ਰੂਸ ਆਦਿ ਦੇਸ਼ਾਂ 'ਚ ਵੀ ਦ੍ਰਿਸ਼ ਦੇ ਰੂਪ 'ਚ ਦਿਖਾਈ ਦੇਵੇਗਾ। ਦੱਸਣਯੋਗ ਹੈ ਕਿ ਆਮ ਦਿਨਾਂ ਨਾਲੋਂ ਚੰਦਰ ਗ੍ਰਹਿ 'ਚ ਕੀਤਾ ਗਿਆ ਪੁੰਨ ਦਾ ਕੰਮ ਇਕ ਲੱਖ ਗੁਣਾ ਅਤੇ ਸੂਰਜ ਗ੍ਰਹਿ 'ਚ 10 ਲੱਖ ਗੁਣਾ ਫਲਦਾਇਕ ਹੁੰਦਾ ਹੈ। ਚੰਦਰ ਗ੍ਰਹਿ ਅਤੇ ਸੂਰਜ ਗ੍ਰਹਿ ਦੇ ਸਮੇਂ ਪਾਠ ਕਰਨਾ ਚਾਹੀਦਾ ਹੈ। ਗ੍ਰਹਿ ਦੇ ਸਮੇਂ ਖਾਣ-ਪੀਣ ਵਾਲੇ ਪਦਾਰਥਾਂ 'ਚ ਤੁਲਸੀ ਦੇ ਪੱਤੇ ਪਾਏ ਜਾਂਦੇ ਹਨ ਉਹ ਦੂਸ਼ਿਤ ਨਹੀਂ ਹੁੰਦੇ। ਗ੍ਰਹਿ ਦੇ ਸਮੇਂ ਲੱਕੜੀ, ਪੱਤੇ ਨਹੀਂ ਤੋੜਨੇ ਚਾਹੀਦੇ ਹਨ। ਇਸ ਤੋਂ ਇਲਾਵਾ ਬਾਲ ਅਤੇ ਕੱਪੜੇ ਨਹੀਂ ਨਿਚੋੜਨੇ ਚਾਹੀਦੇ।


Related News