ਸਰਕਾਰੀ ਟੀ. ਬੀ. ਹਸਪਤਾਲ ''ਚ ਆਕਸੀਜਨ ਨਾ ਮਿਲਣ ਕਾਰਨ ਮਰੀਜ਼ ਦੀ ਮੌਤ

10/18/2017 2:01:32 PM

ਅੰਮ੍ਰਿਤਸਰ (ਬਿਊਰੋ) - ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਸਰਕਾਰੀ ਟੀ. ਬੀ. ਹਸਪਤਾਲ 'ਚ ਦੇਰ ਸ਼ਾਮ ਆਕਸੀਜਨ ਮਿਲਣ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੀ ਮੌਤ ਦਾ ਜਿੰਮੇਵਾਰ ਹਸਪਤਾਲ ਪ੍ਰਸ਼ਾਸਨ ਨੂੰ ਠਹਰਾਉਂਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 
ਜਾਣਕਾਰੀ ਮੁਤਾਬਕ ਮੰਗਲ ਸਿੰਘ (42) ਨਿਵਾਸੀ ਜੈਂਤੀਪੁਰ ਦਾ ਪਿਛਲੇ ਕੁਝ ਦਿਨਾਂ 'ਤੋਂ ਸਰਕਾਰੀ ਟੀ. ਬੀ. ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਮੰਗਲਵਾਰ ਦੇਰ ਸ਼ਾਮ ਮਰੀਜ਼ ਦੀ ਸਿਹਤ ਵਿਗੜ ਗਈ ਹਸਪਤਾਲ ਪ੍ਰਸ਼ਾਸਨ ਦੇ ਸਟਾਕ 'ਚ ਆਕਸੀਜਨ ਨਾ ਹੋਣ ਕਾਰਨ ਮਰੀਜ਼ ਦੀ ਮੌਤ ਹੋ ਗਈ। 
ਹਸਪਤਾਲ ਪ੍ਰਸ਼ਾਸਨ ਸ਼ਕਤੀ ਨਾਮ ਦੀ ਕੰਪਨੀ ਤੋਂ ਆਕਸੀਜਨ ਦੀ ਸਪਲਾਈ ਲੈਂਦਾ ਹੈ। ਮ੍ਰਿਤਕ ਦੀ ਪਤਨੀ ਹਰਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਮੰਗਲ ਸਿੰਘ ਦੀ ਹਾਲਤ ਮੰਗਲਵਾਰ ਸ਼ਾਮ ਵਿਗੜ ਗਈ। ਹਸਪਤਾਲ ਪ੍ਰਸ਼ਾਸਨ ਨੂੰ ਆਕਸੀਜਨ ਮਰੀਜ਼ ਨੂੰ ਦੇਣ ਲਈ ਕਿਹਾ ਗਿਆ, ਪਰ ਡਾਕਟਰਾਂ ਨੇ ਕਿਹਾ ਕਿ ਸਟਾਕ 'ਚ ਆਕਸੀਜਨ ਨਹੀਂ ਹੈ। ਹਰਜੀਤ ਨੇ ਕਿਹਾ ਕਿ ਜੇ ਸਮੇਂ 'ਤੇ ਆਕਸੀਜਨ ਦਿੱਤੀ ਜਾਂਦੀ ਤਾਂ ਉਸ ਨਾਲ ਮਰੀਜ਼ ਦਾ ਜਾਨ ਬੱਚ ਸਕਦੀ ਸੀ।  ਹਸਪਤਾਲ ਦੇ ਇੰਚਾਰਜ ਡਾ. ਨਵੀਨ ਨੇ ਕਿਹਾ ਕਿ ਆਕਸੀਜਨ ਦੀ ਇਸ ਤੋਂ ਪਹਿਲਾਂ ਕਦੀ ਕਮੀ ਨਹੀਂ ਆਈ ਹੈ। ਹਸਪਤਾਲ ਨੇ ਪਹਿਲਾਂ ਹੀ ਆਕਸੀਜਨ ਦਾ ਆਡਰ ਦੇ ਦਿੱਤਾ ਸੀ। 
 


Related News