ਗਰੀਬਾਂ ਦੀ ਮਦਦ ਕਰਕੇ ਮਨਾਓ ਦੀਵਾਲੀ : ਮਨਪ੍ਰੀਤ

10/18/2017 5:47:17 PM

ਬਠਿੰਡਾ (ਅਮਿਤ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੀਵਾਲੀ ਦੇ ਤਿਉਹਾਰ 'ਤੇ ਪੰਜਾਬ ਦੇ ਨਾਲ-ਨਾਲ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ ਹੈ। ਦੀਵਾਲੀ ਸਮਾਗਮ 'ਤੇ ਬਠਿੰਡਾ ਪੁੱਜੇ ਮਨਪ੍ਰੀਤ ਨੇ ਲੋਕਾਂ ਨੂੰ ਗਰੀਬ ਬੱਚਿਆ ਦੀ ਮਦਦ ਕਰਕੇ ਇਹ ਪਵਿੱਤਰ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ।
ਮਨਪ੍ਰੀਤ ਨੇ ਕਿਹਾ ਕਿ ਸਾਡੇ ਦੇਸ਼ ਵਿਚ ਲੱਖਾਂ ਲੋਕ ਅਜਿਹੇ ਹਨ ਜਿਹੜੇ ਆਪਣੇ ਬੱਚਿਆਂ ਨੂੰ ਦੀਵਾਲੀ 'ਤੇ ਨਵੇਂ ਕੱਪੜੇ ਅਤੇ ਮਠਿਆਈਆਂ ਨਹੀਂ ਖਰੀਦ ਕੇ ਦੇ ਸਕਦੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਰੀਬ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਅਤੇ ਉਨ੍ਹਾਂ ਦੀ ਮਦਦ ਕਰਨ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਚੁੱਕਾ ਹੈ ਜਦੋਂ ਨੇਕੀ ਦੀ ਬਦੀ 'ਤੇ ਜਿੱਤ ਹੋ ਚੁੱਕੀ ਹੈ।


Related News