ਈ. ਡੀ. ਵਲੋਂ ਰਾਣਾ ਗੁਰਜੀਤ ਦੇ ਪੁੱਤਰ ਇੰਦਰ ਪ੍ਰਤਾਪ ਤੋਂ 7 ਘੰਟੇ ਤੋਂ ਵੱਧ ਪੁੱਛਗਿੱਛ (ਵੀਡੀਓ)

01/17/2018 7:43:29 PM

ਜਲੰਧਰ(ਚੋਪੜਾ): ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਅੱਜ ਜਲੰਧਰ 'ਚ ਈ. ਡੀ. ਸਾਹਮਣੇ ਪੇਸ਼ ਹੋਏ ਹਨ। ਰਾਣਾ ਇੰਦਰ ਪ੍ਰਤਾਪ ਸਿੰਘ ਦੁਪਹਿਰ ਲਗਭਗ 12.30 ਵਜੇ ਈ. ਡੀ. ਦਫਤਰ ਵਿਚ ਦਾਖਲ ਹੋਏ ਅਤੇ ਸ਼ਾਮ 7.30 ਵਜੇ ਤਕ 7 ਘੰਟੇ ਤਕ ਚੱਲੀ ਲੰਮੀ ਪੁੱਛਗਿੱਛ ਤੋਂ ਬਾਅਦ ਦਫਤਰ ਤੋਂ ਬਾਹਰ ਆਏ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਸੰਮਨ ਜਾਰੀ ਕੀਤੇ ਸਨ। ਇੰਦਰ ਪ੍ਰਤਾਪ ਸਿੰਘ ਨੂੰ ਇਹ ਸੰਮਨ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ 'ਤੇ ਵਿਦੇਸ਼ ਵਿਚ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿਚ 1.8 ਕਰੋੜ ਅਮਰੀਕੀ ਡਾਲਰ (ਲਗਭਗ ਸੌ ਕਰੋੜ ਰੁਪਏ) ਜੁਟਾਉਣ ਦੇ ਦੋਸ਼ ਵਿਚ ਜਾਰੀ ਕੀਤੇ ਗਏ ਸਨ। ਈ. ਡੀ. ਨੇ ਇੰਦਰ ਪ੍ਰਤਾਪ ਸਿੰਘ ਨੂੰ 17 ਜਨਵਰੀ ਤੱਕ ਪੇਸ਼ ਹੋਣ ਲਈ ਕਿਹਾ ਸੀ।


Related News