ਕਿਸਾਨਾਂ ਦੇ ਹੱਕ ''ਚ ''ਆਪ'' ਵੱਲੋਂ ਧਰਨਾ

10/17/2017 6:08:47 AM

ਰੂਪਨਗਰ, (ਵਿਜੇ)- ਆਮ ਆਦਮੀ ਪਾਰਟੀ ਦੀ ਇਕਾਈ ਵੱਲੋਂ ਜ਼ਿਲਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਦੀ ਅਗਵਾਈ 'ਚ ਧਰਨਾ ਦੇਣ ਉਪਰੰਤ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ 'ਚ ਮੰਗ ਕੀਤੀ ਗਈ ਕਿ ਪਰਾਲੀ ਸਾੜਨ ਦੇ ਮਾਮਲੇ 'ਚ ਕਿਸਾਨਾਂ ਨੂੰ ਜੁਰਮਾਨੇ ਕਰ ਕੇ ਜਬਰਨ ਵਸੂਲੀ ਬੰਦ ਹੋਣੀ ਚਾਹੀਦੀ ਹੈ।
ਧਰਨੇ ਦੌਰਾਨ ਬੁਲਾਰਿਆਂ ਨੇ ਸੁਝਾਅ ਦਿੱਤਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਪਰਾਲੀ ਨੂੰ ਸੰਭਾਲਣ ਲਈ ਮਨਰੇਗਾ 'ਚ ਕੰਮ ਕਰਨ ਵਾਲਿਆਂ ਨੂੰ ਇਕ ਮਹੀਨੇ ਲਈ ਪਰਾਲੀ ਦੀਆਂ ਗੱਠਾਂ ਬਣਾ ਕੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ 'ਚ ਇਕੱਠਾ ਕਰਨ 'ਤੇ ਲਾ ਦਿੱਤਾ ਜਾਵੇ।
ਪਾਰਟੀ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬੰਦੇ ਮਾਹਲਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਪਰਾਲੀ ਨੂੰ ਸੰਭਾਲਣ ਦਾ ਸਾਰਥਕ ਹੱਲ ਲੱਭੇ। ਉਸ ਤੋਂ ਬਾਅਦ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਏ ਤਾਂ ਸਰਕਾਰ ਜੁਰਮਾਨਾ ਕਰਨ ਦੀ ਹੱਕਦਾਰ ਹੈ।
ਇਸ ਮੌਕੇ ਹਰਮਿੰਦਰ ਸਿੰਘ ਢਾਹੇ ਉਪ ਪ੍ਰਧਾਨ, ਗੁਰਚਰਨ ਸਿੰਘ ਮਾਣੇਮਾਜਰਾ ਜ਼ਿਲਾ ਉਪ ਪ੍ਰਧਾਨ, ਜਨਰਲ ਸਕੱਤਰ ਕਮਲਜੀਤ, ਕਸ਼ਮੀਰੀ ਲਾਲ ਬਲਾਕ ਪ੍ਰਧਾਨ ਨੂਰਪੁਰਬੇਦੀ, ਗਿਆਨੀ ਗੁਰਦਿੱਤ ਸਿੰਘ, ਹਰਮਿੰਦਰ ਸਿੰਘ ਢਾਹੇ, ਪਰਮਿੰਦਰ ਸਿੰਘ ਬਾਲਾ, ਮਾਸਟਰ ਸੁਰਿੰਦਰਪਾਲ, ਪ੍ਰੋ. ਸੁਰਜਨ ਸਿੰਘ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ, ਸਿਕੰਦਰ ਸਿੰਘ ਸਹੇੜੀ, ਪਰਮਜੀਤ ਸਿੰਘ, ਕ੍ਰਿਸ਼ਨ ਕੁਮਾਰ, ਦਰਸ਼ਨ ਕੁਮਾਰ ਵਰਮਾ, ਸੁਖਬੀਰ ਸਿੰਘ, ਐੱਨ.ਪੀ. ਰਾਣਾ, ਦਰਸ਼ਨ ਕੁਮਾਰ ਵਰਮਾ, ਸੁਖਬੀਰ ਸਿੰਘ, ਰਾਕੇਸ਼ ਜਿੰਦਲ ਪ੍ਰਧਾਨ ਰੂਪਨਗਰ, ਬਲਵੰਤ ਸਿੰਘ, ਕੁਲਦੀਪ ਸਿੰਘ ਗੋਲੀਆ, ਇੰਜ. ਦੀਦਾਰ ਸਿੰਘ, ਸਤੀਸ਼ ਸੈਣੀ, ਪਰਮਿੰਦਰ ਸ਼ਾਮਪੁਰੀ, ਜੋਧ ਸਿੰਘ, ਸੁਰਿੰਦਰ ਸਿੰਘ, ਬਲਰਾਜ ਸ਼ਰਮਾ, ਜਸਵੰਤ ਸਿੰਘ, ਹਰਜਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਅਜੀਤ ਸਿੰਘ ਤੇ ਰਣਜੀਤ ਸਿੰਘ ਪਤਿਆਲਾਂ ਮੌਜੂਦ ਸਨ।


Related News