25 ਕਰੋੜ ਦੀ ਹੈਰੋਇਨ ਬਰਾਮਦ

06/26/2017 6:15:45 AM

ਫਿਰੋਜ਼ਪੁਰ  (ਜੈਨ, ਮਨਦੀਪ) - ਸੀਮਾ ਸੁਰੱਖਿਆ ਬਲ ਅਤੇ ਐੱਸ. ਟੀ. ਐੱਫ. ਕਾਊਂਟਰ ਇੰਟੈਲੀਜੈਂਸ ਨੇ ਭਾਰਤ-ਪਾਕਿ ਸਰਹੱਦ ਪੋਸਟ ਦੋਨਾ ਤੇਲੂਮਲ 'ਤੇ ਸਪੈਸ਼ਲ ਮੁਹਿੰਮ ਚਲਾ ਕੇ ਇਕ ਭਾਰਤੀ ਸਮੱਗਲਰ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 25 ਕਰੋੜ ਰੁਪਏ ਦੱਸੀ ਗਈ ਹੈ। ਡੀ. ਆਈ. ਜੀ. ਬੀ. ਐੱਸ. ਐੱਫ. ਰਾਜਪੁਰੋਹਿਤ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਆਉਣ ਵਾਲੀ ਹੈ। ਸੂਚਨਾ ਮਿਲਦੇ ਹੀ ਦੋਵੇਂ ਏਜੰਸੀਆਂ ਨੇ ਆਪਣਾ ਜਾਲ ਵਿਛਾ ਦਿੱਤਾ ਅਤੇ ਜਿਵੇਂ ਹੀ ਸਮੱਗਲਰ ਖੇਪ ਪ੍ਰਾਪਤ ਕਰਨ ਅੱਗੇ ਵਧਿਆ ਤਾਂ ਸੰਯੁਕਤ ਆਪ੍ਰੇਸ਼ਨ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਤਾ ਚੱਲਿਆ ਹੈ ਕਿ ਸਮਗੱਲਰ ਪੇਸ਼ੇ ਤੋਂ ਕਿਸਾਨ ਹੈ, ਜੋ ਕਿ ਐੱਸ. ਟੀ. ਐੱਫ. ਟੀਮ ਦੀ ਗ੍ਰਿਫਤ 'ਚ ਹੈ ਅਤੇ ਉਸ ਤੋਂ ਪੁੱਛਗਿੱਛ   ਜਾਰੀ ਹੈ।


Related News