ਹਾਲ-ਏ-ਸਿਵਲ ਹਸਪਤਾਲ : ਜੱਚਾ-ਬੱਚਾ ਕੇਂਦਰ ''ਚ ਨਹੀਂ ਹੈ ਸਫਾਈ ਵਿਵਸਥਾ

12/11/2017 12:45:20 AM

ਰੂਪਨਗਰ, (ਵਿਜੇ)- ਸਿਵਲ ਹਸਪਤਾਲ ਰੂਪਨਗਰ 'ਚ ਜੱਚਾ-ਬੱਚਾ ਕੇਂਦਰ ਦੀ ਹਾਲਤ ਕਾਫੀ ਚਿੰਤਾਜਨਕ ਹੈ। ਇਥੇ ਸਫਾਈ ਵਿਵਸਥਾ ਅਤੇ ਚੀਜ਼ਾਂ ਦੇ ਰੱਖ-ਰਖਾਅ ਦਾ ਕਾਫੀ ਬੁਰਾ ਹਾਲ ਹੈ, ਜਿਸ ਦਾ ਕੇਂਦਰ 'ਚ ਆਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ 'ਤੇ ਮਾੜਾ ਅਸਰ ਪੈ ਸਕਦਾ ਹੈ। 
ਅੱਜ 'ਜਗ ਬਾਣੀ' ਦੀ ਟੀਮ ਨੇ ਜੱਚਾ-ਬੱਚਾ ਕੇਂਦਰ, ਐਮਰਜੈਂਸੀ ਵਾਰਡ, ਮੈਡੀਕਲ ਅਤੇ ਸਰਜੀਕਲ ਵਾਰਡ ਦਾ ਦੌਰਾ ਕੀਤਾ ਅਤੇ ਪਾਇਆ ਕਿ ਜੱਚਾ-ਬੱਚਾ ਕੇਂਦਰ ਦੇ ਬਾਹਰ ਆਰ. ਓ. ਸਿਸਟਮ ਖਰਾਬ ਪਿਆ ਹੈ ਅਤੇ ਉਸ ਨਾਲ ਹੀ ਡਸਟਬਿਨ ਪਏ ਹਨ। ਮੈਡੀਕਲ ਵੇਸਟ ਦੀ ਟਰਾਲੀ ਵੀ ਬਾਹਰ ਪਈ ਹੈ। ਇਕ ਮੈਨਹੋਲ 'ਤੇ ਅਸਥਾਈ ਤੌਰ 'ਤੇ ਸਲੈਬ ਰੱਖੀ ਹੋਈ ਹੈ। ਇਸੇ ਤਰ੍ਹਾਂ ਮੈਡੀਕਲ, ਸਰਜੀਕਲ ਵਾਰਡ 'ਚ ਆਰ. ਓ. ਸਿਸਟਮ ਖਰਾਬ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਫ ਪਾਣੀ ਨਹੀਂ ਮਿਲ ਰਿਹਾ। ਐਮਰਜੈਂਸੀ ਵਾਰਡ 'ਚ 3 ਦਸੰਬਰ ਤੋਂ ਡਿਊਟੀ ਰੋਸਟਰ ਖਾਲੀ ਪਿਆ ਹੈ, ਉਸ 'ਚ ਸਬੰਧਤ ਡਾਕਟਰ ਦੀ ਡਿਊਟੀ ਅਤੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਦਰਜ ਨਹੀਂ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੂੰ ਬਹੁਤ ਚੁਸਤ-ਦਰੁਸਤ ਹੋਣਾ ਚਾਹੀਦਾ ਹੈ ਕਿਉਂਕਿ ਇਥੇ ਐਮਰਜੈਂਸੀ ਦੇ ਸਮੇਂ ਹੀ ਮਰੀਜ਼ ਆਉਂਦਾ ਹੈ। ਜੇਕਰ ਇਥੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਡਿਊਟੀ 'ਤੇ ਨਹੀਂ ਹੋਵੇਗਾ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਸਿਵਲ ਹਸਪਤਾਲ 'ਚ ਆਏ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਲੋਕਾਂ ਨੂੰ ਸਵੱਛ ਭਾਰਤ ਬਾਰੇ ਜਾਗਰੂਕ ਕਰ ਰਹੀ ਹੈ, ਦੂਜੇ ਪਾਸੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਹਾਲਤ ਖਰਾਬ ਹੋਈ ਪਈ ਹੈ।ਰੂਪਨਗਰ, 10 ਦਸੰਬਰ (ਵਿਜੇ)-ਸਿਵਲ ਹਸਪਤਾਲ ਰੂਪਨਗਰ 'ਚ ਜੱਚਾ-ਬੱਚਾ ਕੇਂਦਰ ਦੀ ਹਾਲਤ ਕਾਫੀ ਚਿੰਤਾਜਨਕ ਹੈ। ਇਥੇ ਸਫਾਈ ਵਿਵਸਥਾ ਅਤੇ ਚੀਜ਼ਾਂ ਦੇ ਰੱਖ-ਰਖਾਅ ਦਾ ਕਾਫੀ ਬੁਰਾ ਹਾਲ ਹੈ, ਜਿਸ ਦਾ ਕੇਂਦਰ 'ਚ ਆਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ 'ਤੇ ਮਾੜਾ ਅਸਰ ਪੈ ਸਕਦਾ ਹੈ। 
ਅੱਜ 'ਜਗ ਬਾਣੀ' ਦੀ ਟੀਮ ਨੇ ਜੱਚਾ-ਬੱਚਾ ਕੇਂਦਰ, ਐਮਰਜੈਂਸੀ ਵਾਰਡ, ਮੈਡੀਕਲ ਅਤੇ ਸਰਜੀਕਲ ਵਾਰਡ ਦਾ ਦੌਰਾ ਕੀਤਾ ਅਤੇ ਪਾਇਆ ਕਿ ਜੱਚਾ-ਬੱਚਾ ਕੇਂਦਰ ਦੇ ਬਾਹਰ ਆਰ. ਓ. ਸਿਸਟਮ ਖਰਾਬ ਪਿਆ ਹੈ ਅਤੇ ਉਸ ਨਾਲ ਹੀ ਡਸਟਬਿਨ ਪਏ ਹਨ। ਮੈਡੀਕਲ ਵੇਸਟ ਦੀ ਟਰਾਲੀ ਵੀ ਬਾਹਰ ਪਈ ਹੈ। ਇਕ ਮੈਨਹੋਲ 'ਤੇ ਅਸਥਾਈ ਤੌਰ 'ਤੇ ਸਲੈਬ ਰੱਖੀ ਹੋਈ ਹੈ। ਇਸੇ ਤਰ੍ਹਾਂ ਮੈਡੀਕਲ, ਸਰਜੀਕਲ ਵਾਰਡ 'ਚ ਆਰ. ਓ. ਸਿਸਟਮ ਖਰਾਬ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਫ ਪਾਣੀ ਨਹੀਂ ਮਿਲ ਰਿਹਾ। ਐਮਰਜੈਂਸੀ ਵਾਰਡ 'ਚ 3 ਦਸੰਬਰ ਤੋਂ ਡਿਊਟੀ ਰੋਸਟਰ ਖਾਲੀ ਪਿਆ ਹੈ, ਉਸ 'ਚ ਸਬੰਧਤ ਡਾਕਟਰ ਦੀ ਡਿਊਟੀ ਅਤੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਦਰਜ ਨਹੀਂ ਹੈ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੂੰ ਬਹੁਤ ਚੁਸਤ-ਦਰੁਸਤ ਹੋਣਾ ਚਾਹੀਦਾ ਹੈ ਕਿਉਂਕਿ ਇਥੇ ਐਮਰਜੈਂਸੀ ਦੇ ਸਮੇਂ ਹੀ ਮਰੀਜ਼ ਆਉਂਦਾ ਹੈ। ਜੇਕਰ ਇਥੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਡਿਊਟੀ 'ਤੇ ਨਹੀਂ ਹੋਵੇਗਾ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਸਿਵਲ ਹਸਪਤਾਲ 'ਚ ਆਏ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਲੋਕਾਂ ਨੂੰ ਸਵੱਛ ਭਾਰਤ ਬਾਰੇ ਜਾਗਰੂਕ ਕਰ ਰਹੀ ਹੈ, ਦੂਜੇ ਪਾਸੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦੀ ਹਾਲਤ ਖਰਾਬ ਹੋਈ ਪਈ ਹੈ।

Related News