ਮੰਦੀ ਦੀ ਮਾਰ ਕਾਰਨ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ

10/19/2017 1:58:40 AM

ਗੋਨਿਆਣਾ(ਗੋਰਾ ਲਾਲ)-ਸਥਾਨਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਹਰ ਸਾਲ ਸ਼ੁੱਭ ਤਿਉਹਾਰ ਦੀਵਾਲੀ ਬੜ੍ਹੇ ਚਾਵਾਂ ਨਾਲ ਮਨਾਉਂਦੇ ਸਨ ਪਰ ਇਸ ਸਾਲ ਨੋਟਬੰਦੀ ਤੇ ਜੀ. ਐੱਸ. ਟੀ. ਦੀ ਮਾਰ ਕਾਰਨ ਦੀਵਾਲੀ ਦਾ ਤਿਉਹਾਰ ਫਿੱਕਾ ਦਿਖਾਈ ਦੇ ਰਿਹਾ ਹੈ। ਬਾਜ਼ਾਰਾਂ 'ਚ  ਖਰੀਦਦਾਰ ਨਾ ਹੋਣ ਕਾਰਨ ਦੁਕਾਨਦਾਰ ਹੱਥ 'ਤੇ ਹੱਥ ਧਰ ਕੇ ਵਿਹਲੇ ਬੈਠੇ ਹਨ ਅਤੇ ਬਾਜ਼ਾਰ ਬਿਲਕੁਲ ਸੁੰਨੇ ਪਏ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ 'ਚ ਲਾਏ ਗਏ ਜੀ.ਐੱਸ.ਟੀ. ਨਾਲ ਹਰ ਚੀਜ਼ ਦੇ ਭਾਅ ਵਧਣ ਨਾਲ ਹਰ ਵਰਗ ਦੇ ਲੋਕਾਂ 'ਤੇ ਇਸ ਦਾ ਡੂੰਘਾ ਅਸਰ ਪਿਆ ਹੈ । ਇਸ ਕਾਰਨ ਹੀ ਛੋਟੇ-ਵੱਡੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ । ਸਾਰੇ ਵਪਾਰੀ ਸੰਕਟ 'ਚ ਲੰਘ ਰਹੇ ਹਨ। ਕਾਹਲੀ 'ਚ ਲਾਗੂ ਕੀਤੇ ਜੀ. ਐੱਸ. ਟੀ. ਪ੍ਰਣਾਲੀ ਨੇ ਤਾਂ ਛੋਟੇ ਵਪਾਰੀਆਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।  ਇੰਨਾ ਮੰਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿੰਨਾ ਹੁਣ ਹੈ । ਸ਼ਹਿਰ ਅੰਦਰ ਕੋਈ ਵੀ ਨਿਰਮਾਣ ਦਾ ਕੰਮ ਨਹੀਂ ਚੱਲ ਰਿਹਾ, ਜਿਸ ਕਰਕੇ ਮਜ਼ਦੂਰ ਵਰਗ ਨੂੰ ਕੋਈ ਕੰਮ ਨਹੀਂ ਮਿਲ ਰਿਹਾ । ਤਿਉਹਾਰਾਂ ਦੇ ਬਾਵਜੂਦ ਬਾਜ਼ਾਰਾਂ 'ਚ ਰੌਣਕ ਦਿਖਾਈ ਨਹੀਂ ਦੇ ਰਹੀ।


Related News