ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਟ੍ਰੈਵਲ ਏਜੰਟੀ ਦੇ ਕੰਮ ''ਚ ਮਸ਼ਰੂਫ ਹਨ ਭੁਲੱਥ ਹਲਕੇ ਦੇ ਏਜੰਟ

06/27/2017 10:47:25 AM

ਭੁਲੱਥ (ਭੂਪੇਸ਼)— ਹਲਕਾ ਭੁਲੱਥ ਦੇ ਵੱਡੀ ਤਦਾਦ 'ਚ ਲੋਕ ਬਿਨਾਂ ਲਾਇਸੰਸ ਅਖੌਤੀ ਟ੍ਰੈਵਲ ਏਜੰਟੀ ਕਰਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ ਪਰ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਖੁਫੀਆ ਵਿਭਾਗ ਨੂੰ ਸਭ ਕੁਝ ਪਤਾ ਹੋਣ 'ਤੇ ਵੀ ਉਨ੍ਹਾਂ ਖਿਲਾਫ ਨਾ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਤੇ ਨਾ ਹੀ ਸਰੋਤਾਂ ਨਾਲੋਂ ਵੱਧ ਚਲ-ਅਚੱਲ ਜਾਇਦਾਦ ਬਣਾਉਣ ਵਾਲੇ ਇਨ੍ਹਾਂ ਏਜੰਟਾਂ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ ਕਿ ਨਾ ਤਾਂ ਮਾੜਾ-ਮੋਟਾ ਅਧਿਕਾਰੀ ਤੇ ਨਾ ਹੀ ਮਾੜਾ ਮੋਟਾ ਸਿਆਸੀ ਨੇਤਾ ਹੀ ਇਨ੍ਹਾਂ ਲੋਕਾਂ ਦਾ ਭਾਂਡਾ ਭੰਨਣ ਦੇ ਸਮਰਥ ਹੈ। ਸਿਆਸੀ ਲੋਕਾਂ ਨੂੰ ਅਜਿਹਾ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਨੂੰ ਚੋਣਾਂ ਦੌਰਾਨ ਕੁਝ ਰਕਮ ਚੋਣ ਫੰਡ ਦੇ ਰੂਪ 'ਚ ਦੇ ਕੇ ਉਨ੍ਹਾਂ ਦੀ ਚੁੱਪੀ ਹਮੇਸ਼ਾ ਲਈ ਬੰਦ ਕਰਵਾਈ ਜਾਂਦੀ ਰਹੀ ਹੈ। ਜਾਅਲੀ ਕਾਗਜ਼ਾਤ ਅੰਬੈਸੀਆਂ 'ਚ ਸਬਮਿਟ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਕੇ ਲੋਕਾਂ ਦੇ ਵੀਜ਼ੇ ਲਗਵਾ ਕੇ ਮੋਟੀਆਂ ਰਕਮਾਂ ਬਟੋਰ ਰਹੇ ਹਨ, ਕਿਉਂਕਿ ਕਿਸੇ ਵੀ ਅਜਿਹੇ ਕੰਮ ਕਰਨ ਵਾਲੇ ਦਾ ਅੰਬੈਸੀਆਂ 'ਚ ਕੋਈ ਸੈਟਲਮੈਂਟ ਨਹੀਂ , ਬਲਕਿ ਕੇਵਲ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੰਬੈਸੀਆਂ ਨੂੰ ਵੱਡੇ ਘਰਾਣਿਆਂ ਦੇ ਸਰਮਾਏਦਾਰ ਐਪਲੀਕੈਂਟ ਬਣਾ ਦਿੰਦੇ। ਕੈਨੇਡਾ, ਅਮਰੀਕਾ ਤੇ ਸ਼ੈਨੇਗਨ ਅੰਬੈਸੀਆਂ ਇਨ੍ਹਾਂ ਲੱਗੇ ਕਾਗਜ਼ਾਤਾਂ ਦੀ ਪੂਰੀ ਤਰ੍ਹਾਂ ਘੋਖ ਨਹੀਂ ਕਰਦੀਆਂ ਤੇ ਇਨ੍ਹਾਂ ਅਖੌਤੀ ਏਜੰਟਾਂ ਦੀਆਂ ਪੌ ਬਾਰਾਂ ਹੋ ਜਾਂਦੀਆਂ ਹਨ। ਝੂਠੇ ਕਾਗਜ਼ਾਂ ਦਾ ਅਜਿਹਾ ਹੀ ਮਾਮਲਾ ਮੁੰਬਈ ਪੁਲਸ ਵੱਲੋਂ ਕਾਬੂ ਕੀਤੇ ਇਥੋਂ ਦੇ ਏਜੰਟ ਦਾ ਹੈ, ਜੇਕਰ ਮੁੰਬਈ ਪੁਲਸ ਨੇ ਪਾਰਦਰਸ਼ਤਾ ਤਰੀਕੇ ਨਾਲ ਪੁੱਛਗਿੱਛ ਕੀਤੀ ਤਾਂ ਹਲਕਾ ਭੁਲੱਥ ਦੇ ਕਈ ਨਾਮੀ ਅਖੌਤੀ ਟ੍ਰੈਵਲ ਏਜੰਟਾਂ ਦਾ ਨਾਮ ਆ ਸਕਦਾ ਹੈ, ਜਿਸ ਕਰਕੇ ਸਾਰੇ ਦੇ ਸਾਰੇ ਟ੍ਰੈਵਲ ਏਜੰਟਾਂ ਨੂੰ ਅੰਦਰ-ਖਾਤੇ ਹੱਥਾਂ-ਪੈਰਾਂ ਦੀਆਂ ਪਈਆਂ ਹਨ।


Related News