ਨਸ਼ਾ ਕਰਨ ਤੇ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ: ਐੱਸ.ਐੱਚ.ਓ. ਰਮਨਦੀਪ ਸਿੰਘ

11/18/2017 4:49:27 PM

ਮੁਕੰਦਪੁਰ (ਸੰਜੀਵ ਭਨੋਟ)— ਥਾਣਾ ਮੁਕੰਦਪੁਰ ਦੇ ਇੰਚਾਰਜ ਵਜੋਂ ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਥਾਣਾ ਮੁਕੰਦਪੁਰ ਦਾ ਚਾਰਜ ਸੰਭਾਲਦਿਆਂ ਪ੍ਰੈੱਸ ਦੇ ਨਾਲ ਪਹਿਲੀ ਵਾਰਤਾ ਕਰਦੇ ਹੋਏ ਕਿਹਾ ਕਿ ਪੁਲਸ ਪਬਲਿਕ ਅਤੇ ਮੀਡੀਆ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦੀ ਕਿਉਂਕਿ ਪੱਤਰਕਾਰ ਅਤੇ ਇਲਾਕੇ ਦੇ ਲੋਕ ਸਮਾਜ ਨਾਲ ਜੁੜੇ ਹੋਏ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਇਨ੍ਹਾਂ ਤੱਕ ਪਹਿਲਾਂ ਪਹੁੰਚਦੀ ਹੈ, ਜੇਕਰ ਪੁਲਸ ਨੂੰ ਹਰ ਮਾੜੀ ਘਟਨਾ ਦੀ ਮੌਕੇ 'ਤੇ ਸੂਚਨਾ ਮਿਲ ਜਾਵੇ ਤਾਂ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾ ਸਕਦੀ ਅਤੇ ਸਮਾਜ ਵਿਚ ਅਮਨ-ਅਮਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਨਸ਼ਾ ਕਰਨ ਅਤੇ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਅੱਗੇ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾਂ ਵੀ ਜ਼ਰੂਰ ਕਰਨ ਅਤੇ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਇੰਚਾਰਜ ਨੇ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਪੁਲਸ ਦਾ ਸਹਿਯੋਗ ਕਰਨ ਲਈ ਕਿਹਾ ਭੈੜੇ ਅਨਸਰਾਂ ਦੀ ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ।


Related News