ਚੋਣ ਕਮਿਸ਼ਨ ਨੇ ਚੋਣਾਂ ਵਾਲੇ ਦਿਨ ਨਸ਼ੀਲੇ ਪਦਾਰਥਾਂ ''ਤੇ ਲਾਈ ਪਾਬੰਦੀ

12/11/2017 3:22:07 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜ਼ਿਲੇ 'ਚ ਨਗਰ ਪੰਚਾਇਤ, ਬਰੀਵਾਲਾ ਵਿਚ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੀ ਗਿਣਤੀ ਉਸੇ ਦਿਨ ਸ਼ਾਮ ਨੂੰ ਵੋਟਿੰਗ ਤੋਂ ਬਾਅਦ ਹੋ ਜਾਵੇਗੀ। ਇਸ ਸਬੰਧੀ ਨਿਰਪੱਖ ਅਤੇ ਸ਼ਾਂਤੀ ਪੂਰਨ ਚੋਣਾਂ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਰਾਬ ਤੇ ਨਸ਼ੀਲੇ ਪਦਾਰਥਾਂ 'ਤੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਨਗਰ ਪੰਚਾਇਤ ਬਰੀਵਾਲਾ ਦੀ ਹਦੂਦ ਅੰਦਰ ਮਿਤੀ 17-12-2017 ਨੂੰ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ ਅਤੇ ਅੰਗਰੇਜੀ ਅਤੇ ਦੇਸੀ ਸ਼ਰਾਬ, ਸਪਿਰਟ, ਅਲਕੋਹਲ ਜਾਂ ਕੋਈ ਹੋਰ ਵਸਤੂ ਜਿਸ ਨਾਲ ਕਿ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾ ਦੀ ਵਿਕਰੀ, ਜਮਾਖੋਰੀ, ਵੰਡ ਜਾਂ ਸਰਾਬ ਪਿਲਾਉਣ ਵਾਲੇ ਹੋਟਲਾਂ, ਢਾਬਿਆਂ, ਆਹਤਿਆਂ, ਰੈਸਟੋਰੈਟਾਂ, ਬੀਅਰ ਬਾਰ, ਕਲੱਬ, ਜਾਂ ਕੋਈ ਹੋਰ ਜਨਤਕ ਥਾਂ 'ਤੇ ਪਾਬੰਦੀ ਰਹੇਗੀ। ਹੁਕਮਾਂ ਵਿਚ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਟਾਂ ਆਦਿ ਅਤੇ ਕਿਸੇ ਵੱਲੋ ਵੀ ਚਲਾਏ ਜਾਂ ਰਹੇ ਹੋਟਲਜ ਭਾਵੇ ਕਿ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਦੇ ਵੱਖ-ਵੱਖ ਕੈਟੇਗਿਰੀਆਂ ਦੇ ਲਾਇਸੰਸ ਜਾਰੀ ਹੋਏ ਹੋਣ ਤਾਂ ਵੀ ਉਹ ਡਰਾਈ ਡੇਅ ਦੌਰਾਨ ਸ਼ਰਾਬ ਸਰਵ ਨਹੀ ਕਰ ਸਕਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News