ਪ੍ਰਾਚੀਨ ਦੀਵਾਲੀ ''ਤੇ ਚੜ੍ਹਿਆ ਆਧੁਨਿਕਤਾ ਦਾ ਰੰਗ

10/19/2017 7:59:14 AM

ਫ਼ਤਿਹਗੜ੍ਹ ਸਾਹਿਬ  (ਜ. ਬ.) - ਫ਼ਤਿਹਗੜ੍ਹ ਸਾਹਿਬ ਵਿਖੇ ਪ੍ਰਾਚੀਨ ਦੀਵਾਲੀ 'ਤੇ ਆਧੁਨਿਕਤਾ ਦਾ ਰੰਗ ਚੜ੍ਹਿਆ ਹੋਇਆ ਦਿਖਾਈ ਦਿੱਤਾ ਤੇ ਦੀਵੇ ਵੇਚਣ ਵਾਲੇ ਨਿਰਾਸ਼ ਦਿਖਾਈ ਦਿੱਤੇ ਕਿਉਂਕਿ ਬਾਜ਼ਾਰਾਂ ਵਿਚ ਚਾਈਨੀਜ਼ ਮਾਲ ਨੂੰ ਤਰਜੀਹ ਦਿੱਤੀ ਗਈ। ਦੀਵੇ ਉਸੇ ਤਰ੍ਹਾਂ ਪਏ ਰਹਿ ਗਏ।
ਇਸ ਮੌਕੇ ਦੀਵੇ ਵੇਚਣ ਵਾਲਿਆਂ ਨੇ ਕਿਹਾ ਕਿ ਇਸ ਵਾਰ ਪਹਿਲਾਂ ਵਾਂਗ ਦੀਵੇ ਨਹੀਂ ਵਿਕੇ ਕਿਉਂਕਿ ਬਾਜ਼ਾਰਾਂ ਵਿਚ ਚਾਈਨੀਜ਼ ਮਾਲ ਜ਼ਿਆਦਾ ਵਿਕ ਰਿਹਾ ਹੈ, ਜਿਸ ਕਾਰਨ ਉਹ ਮੰਦੀ ਦੀ ਮਾਰ ਝੱਲ ਰਹੇ ਹਨ ਤੇ ਉਨ੍ਹਾਂ ਦੀ ਦੀਵਾਲੀ ਇਸ ਵਾਰ ਫਿੱਕੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਵਿਕ ਰਿਹਾ ਚਾਈਨੀਜ਼ ਮਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ ਤੇ ਦੀਵੇ ਨਾ ਵਿਕਣ ਕਾਰਨ ਉਨ੍ਹਾਂ ਦੀ ਲਾਗਤ ਤੇ ਮਿਹਨਤ ਬੇਕਾਰ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਖੁਸ਼ੀ-ਖੁਸ਼ੀ ਨਾਲ ਦੀਵਾਲੀ ਮਨਾਉਣਾ ਚਾਹੁੰਦੇ ਹਨ ਪਰ ਇਸ ਵਾਰ ਉਹ ਘਾਟੇ ਵਿਚ ਹਨ ਤੇ ਉਨ੍ਹਾਂ ਦੇ ਦੀਵੇ ਵਿਕ ਨਹੀਂ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਚਾਈਨੀਜ਼ ਮਾਲ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਜਾਂਦੀ ਹੈ, ਉਹੀ ਲੋਕ ਚਾਈਨੀਜ਼ ਮਾਲ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿੱਟੀ ਦੇ ਦੀਵਿਆਂ ਨੂੰ ਵੀ ਤਰਜੀਹ ਦੇਣ ਤਾਂ ਜੋ ਉਹ ਬੇਰੁਜ਼ਗਾਰ ਨਾ ਰਹਿ ਸਕਣ।


Related News