ਦੀਵਾਲੀ ਤੋਂ ਪਹਿਲਾਂ ਹੀ ਖੁਸ਼ੀਆਂ ਨੂੰ ਲੱਗਾ ਗ੍ਰਹਿਣ, ਵਿਦੇਸ਼ੋਂ ਪਰਤੇ ਨੌਜਵਾਨ ਪੁੱਤ ਦੀ ਮੌਤ

10/18/2017 7:37:51 PM

ਭਿੱਖੀਵਿੰਡ (ਅਮਨ, ਸੁਖਚੈਨ, ਨਰਿੰਦਰ) : ਬੀਤੇ ਦਿਨੀਂ ਦੁਬਈ ਤੋਂ ਪਰਤੇ ਪਿੰਡ ਉਬੋਕੇ ਦੇ ਨੌਜਵਾਨ ਦੀ ਖੇਤਾਂ ਵਿਚ ਲੱਗੇ ਟਿਊਬਵੈਲ ਨੂੰ ਚਲਾਉਣ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ 28 ਸਾਲ ਜੋ ਕਿ ਦੁਬਈ ਵਿਖੇ ਟਰਾਲਾ ਚਲਾÀੁਂਦਾ ਸੀ ਅਤੇ ਬੀਤੀ 5 ਅਕਤੂਬਰ ਨੂੰ ਹੀ ਵਾਪਸ ਆਪਣੇ ਘਰ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਛੁੱਟੀ ਲੈ ਕੇ ਆਇਆ ਸੀ ਅਤੇ ਜਦੋਂ ਦੁਪਹਿਰ ਵੇਲੇ ਆਪਣੇ ਖੇਤਾਂ 'ਚ ਲੱਗੇ ਟਿਊਬਵੈਲ ਨੂੰ ਚਾਲੂ ਕਰਨ ਲਈ ਸਟਾਰਟ ਕਰਨ ਲੱਗਾ ਤਾਂ ਕਰੰਟ ਦਾ ਜ਼ਬਰਦਸਤ ਝਟਕਾ ਲੱਗਣ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ।
ਇਸ ਦੌਰਾਨ ਜਦੋਂ ਜਸਵਿੰਦਰ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਜਿਸ ਦੀ ਸੂਚਨਾ ਪਰਿਵਾਰਕ ਮੈਬਰਾਂ ਨੇ ਤੁਰੰਤ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਉਬੋਕੇ ਵਿਖੇ ਦੇਰ ਸ਼ਾਮ ਕਰ ਦਿੱਤਾ ਗਿਆ।


Related News