ਰੂਪਨਗਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਦਾ ਬਿਓਰਾ....

01/19/2017 5:54:00 PM

ਰੂਪਨਗਰ (ਵਿਜੇ)-ਡਾ. ਦਲਜੀਤ ਸਿੰਘ ਚੀਮਾ ਉਮੀਦਵਾਰ (ਅਕਾਲੀ ਦਲ)
ਵਿਧਾਨ ਸਭਾ ਹਲਕਾ - ਰੂਪਨਗਰ
ਸਿੱਖਿਆ - ਡਾ. ਦਲਜੀਤ ਸਿੰਘ ਚੀਮਾ ਨੇ ਐੱਮ. ਬੀ. ਬੀ. ਐੱਸ. ਤੱਕ ਸਿੱਖਿਆ ਗ੍ਰਹਿਣ ਕੀਤੀ ਹੈ।
ਕਾਰੋਬਾਰ - ਡਾ. ਦਲਜੀਤ ਸਿੰਘ ਚੀਮਾ ਸਿਹਤ ਵਿਭਾਗ ਪੰਜਾਬ ''ਚ ਅਤੇ ਬੀ. ਐੱਸ. ਐੱਫ. ''ਚ ਬਤੌਰ ਮੈਡੀਕਲ ਅਫਸਰ ਕੰਮ ਕਰ ਚੁੱਕੇ ਹਨ।
ਰਾਜਨੀਤਕ ਸਫਰ . ਡਾ. ਚੀਮਾ ਪਿਛਲੇ 20 ਸਾਲਾਂ ਤੋਂ ਅਕਾਲੀ ਰਾਜਨੀਤੀ ''ਚ ਸ਼ਾਮਲ ਹਨ ਅਤੇ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਰਹਿਣ ਦੇ ਨਾਲ-ਨਾਲ ਦੋ ਬਾਰ ਵਿਧਾਇਕ ਅਤੇ ਹੁਣ ਸਿੱਖਿਆ ਮੰਤਰੀ ਦੇ ਅਹੁਦੇ ਤੇ ਤਾਇਨਾਤ ਹਨ।
 
ਸੰਪਤੀ
ਚਲ ਅਚਲ ਸੰਪਤੀ ਦੇ ਮਾਮਲੇ ''ਚ ਡਾ. ਦਲਜੀਤ ਸਿੰਘ ਚੀਮਾ ਪਹਿਲਾਂ ਤੋਂ ਵੱਧ ਅਮੀਰ ਹੋ ਗਏ ਹਨ। ਡਾ. ਚੀਮਾ ਦੇ ਕੋਲ ਸਾਲ 2012 ''ਚ 24, 32, 780 ਰੁਪਏ ਦੀ ਚਲ ਸੰਪਤੀ ਸੀ। ਜੋ ਸਾਲ 2017 ''ਚ 29, 22, 413 ਰੁਪਏ ਹੋ ਗਈ। ਅਚਲ ਸੰਪਤੀ ਦੇ ਮਾਮਲੇ ''ਚ ਡਾ. ਦਲਜੀਤ ਸਿੰਘ ਕਾਫੀ ਅੱਗੇ ਨਿਕਲ ਗਏ। 2012 ''ਚ ਉਨ੍ਹਾਂ ਕੋਲ 42,95, 550 ਰੁਪਏ ਕੀਮਤ ਦੀ ਅਚਲ ਸੰਪਤੀ ਸੀ, ਜੋ ਹੁਣ ਸਾਲ 2017 ''ਚ ਵਧ ਕੇ 69, 27, 480 ਰੁਪਏ ਹੋ ਗਏ। ਜਦੋ ਕਿ ਡਾ. ਹਰਵਿੰਦਰ ਚੀਮਾ ਦੀ ਸੰਪਤੀ ਹੁਣ 100, 73051 ਰੁਪਏ ਰਹਿ ਗਈ।
 
ਮੁੱਦੇ......
1. ਵਿਕਾਸ ਦਾ ਪਹਿਲਾ ਮਸਲਾ... ਹਲਕੇ ''ਚ ਪੂਰਾ ਵਿਕਾਸ ਕੀਤਾ।
2. ਸ਼ਅਦ-ਭਾਜਪਾ ਸਰਕਾਰ ਨੇ ਭਾਈਚਾਰਕ ਸਾਂਝ ਬਣਾ ਕੇ ਰੱਖੀ।
3. ਗਰੀਬਾਂ ਨੂੰ ਆਟਾ ਦਾਲ ਅਤੇ ਸ਼ਗਨ ਸਕੀਮ, 200 ਯੂਨਿਟ ਬਿਜਲੀ ਮਾਫ, ਬੀਮਾ ਯੋਜਨਾ।
4. ਡਾ. ਦਲਜੀਤ ਸਿੰਘ ਚੀਮ ਨੇ ਪਿਛਲੇ ਪੰਜ ਸਾਲਾਂ ''ਚ ਨਿਰਪੱਖ ਭਾਵ, ਭ੍ਰਿਸ਼ਟਾਚਾਰ ਮੁਕਤ, ਸਾਫ ਸੁਥਰੀ ਛਵੀ ਨਾਲ ਕੰਮ ਕੀਤਾ।
5. ਪੰਜ ਸਾਲ ਪਹਿਲਾਂ ਜੋ ਵਾਅਦੇ ਕੀਤੇ ਉਸ ਤੋਂ ਵੱਧ ਕਰਕੇ ਦਿਖਾਏ।
 

Related News