ਗਰਭਵਤੀ ਔਰਤ ਦੀ ਮੌਤ ''ਤੇ ਸਿਵਲ ਹਸਪਤਾਲ ''ਚ ਹੰਗਾਮਾ

08/18/2017 7:18:40 AM

ਜਲੰਧਰ, (ਜ. ਬ., ਜਤਿੰਦਰ)— ਦੇਰ ਰਾਤ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਉਸ ਸਮੇਂ ਹੰਗਾਮਾ ਵੇਖਣ ਨੂੰ ਮਿਲਿਆ, ਜਦੋਂ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਔਰਤ ਦੀ ਮੌਤ ਹੋਈ ਹੈ। ਮ੍ਰਿਤਕਾ ਦੀ ਪਛਾਣ ਨੇਹਾ ਪਤਨੀ ਅਮਿਤ ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਨੇਹਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੂੰ ਗਰਭਵਤੀ ਦੀ ਹਾਲਤ 'ਚ ਸਿਵਲ ਹਸਪਤਾਲ ਜ਼ੇਰੇ ਇਲਾਜ ਲਈ ਲਿਆਏ ਸੀ, ਜਿਥੇ ਪਹਿਲਾਂ ਤਾਂ ਸਟਾਫ ਨੇ ਉਨ੍ਹਾਂ ਨਾਲ ਗਲਤ ਵਰਤਾਓ ਕੀਤਾ ਅਤੇ ਹਸਪਤਾਲ ਸਟਾਫ ਵੱਲੋਂ ਸਹੀ ਇਲਾਜ ਨਾ ਹੋਣ ਕਾਰਨ ਹੀ ਨੇਹਾ ਦੀ ਮੌਤ ਹੋ ਗਈ। ਦੂਜੇ ਪਾਸੇ ਇਲਾਜ ਕਰਨ ਵਾਲੀ ਡਾਕਟਰ ਦਾ ਕਹਿਣਾ ਸੀ ਕਿ ਔਰਤ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਉਸਦੇ ਗਰਭ ਵਿਚ ਪਲ ਰਿਹਾ ਬੱਚਾ ਪੂਰਾ ਹੋ ਚੁੱਕਾ ਸੀ। ਉਸਦੇ ਪਰਿਵਾਰਕ ਮੈਂਬਰ ਔਰਤ ਨੂੰ ਹਸਪਤਾਲ ਵਿਚ ਦੇਰੀ ਨਾਲ ਲੈ ਕੇ ਆਏ ਸਨ। ਆਪ੍ਰੇਸ਼ਨ ਕਰਨ ਵੇਲੇ ਔਰਤ ਦਾ ਬੀ. ਪੀ. ਡਾਊਨ ਹੋ ਗਿਆ ਅਤੇ ਜਿਸ ਨਾਲ ਹਾਰਟ ਅਟੈਕ ਹੋ ਗਿਆ ਤੇ ਮੌਤ ਹੋ ਗਈ।


Related News