ਜੇਲ ਚਲੀ ਜਵਾਂਗੀ ਪਰ ਝੂਠ ਅੱਗੇ ਨਹੀਂ ਝੁਕਾਂਗੀ : ਬਿੱਟੀ

10/19/2017 3:26:42 AM

ਸਾਹਨੇਵਾਲ(ਜਗਰੂਪ)-ਮੈਂ ਹਮੇਸ਼ਾਂ ਹੀ ਈਮਾਨਦਾਰੀ ਤੇ ਸਾਫ-ਸੁਥਰੇ ਅਕਸ ਨਾਲ ਜਿਥੇ ਪਹਿਲਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਉਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸਿਆਸਤ ਦੇ ਮਾਧਿਅਮ ਰਾਹੀਂ ਦਿੱਤੀ ਗਈ ਸੇਵਾ ਨੂੰ ਵੀ ਪੂਰੀ ਈਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਨਿਭਾਉਣ ਦਾ ਹਰ ਇਕ ਸਾਰਥਕ ਉਪਰਾਲਾ ਕਰ ਰਹੀ ਹਾਂ ਪਰ ਕੁਝ ਕਥਿਤ ਸਵਾਰਥੀ ਲੋਕ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਉਨ੍ਹਾਂ ਦੇ ਸਾਫ-ਸੁਥਰੇ ਅਕਸ ਨੂੰ ਵਿਗਾੜਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਵਾਲੀ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਸਬਾ ਸਾਹਨੇਵਾਲ ਦੇ ਰੁਕੇ ਹੋਏ ਵਿਕਾਸ ਕੰਮਾਂ ਲਈ 2 ਕਰੋੜ ਰੁਪਏ ਦਾ ਚੈੱਕ ਭੇਟ ਕਰਨ ਮੌਕੇ ਕੀਤਾ। ਬੀਬੀ ਬਿੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਕਥਿਤ ਝੂਠੀਆਂ ਸ਼ਿਕਾਇਤਾਂ ਕਾਰਨ ਜੇਲ ਜਾਣਾ ਮਨਜ਼ੂਰ ਹੈ ਪਰ ਉਹ ਕਿਸੇ ਦੀਆਂ ਝੂਠੀਆਂ ਅਤੇ ਬਲੈਕਮੇਲ ਕਰਨ ਵਾਲੀਆਂ ਸ਼ਿਕਾਇਤਾਂ ਅੱਗੇ ਨਹੀਂ ਝੁਕਣਗੇ। ਇਸ ਮੌਕੇ ਬੀਬੀ ਬਿੱਟੀ ਨੇ ਕਸਬਾ ਸਾਹਨੇਵਾਲ ਦੇ ਵਿਕਾਸ ਕੰਮਾਂ ਲਈ 2 ਕਰੋੜ ਰੁਪਏ ਦਾ ਚੈੱਕ ਵੀ ਭੇਟ ਕੀਤਾ। 


Related News