ਸਰਾਏ ਖਾਸ ''ਚ ਰੰਜਿਸ਼ਨ ਦੋ ਧਿਰਾਂ ''ਚ ਖੂਨੀ ਵਿਵਾਦ : ਕਾਰ ਭੰਨੀ, ਕਰਿਆਨੇ ਦੀ ਦੁਕਾਨ ਨੂੰ ਲਾਈ ਅੱਗ (ਤਸਵੀਰਾਂ)

Friday, October 13, 2017 9:50 AM

ਜਲੰਧਰ (ਮਾਹੀ)-ਪਿੰਡ ਸਰਾਏ ਖਾਸ ਵਿਚ ਦੇਰ ਰਾਤ ਦੋ ਧਿਰਾਂ ਨੇ ਵਿਵਾਦ ਕਾਰਨ ਇਕ-ਦੂਜੇ 'ਤੇ ਦੋਸ਼ ਲਾਏ ਹਨ। ਇਕ ਧਿਰ ਪ੍ਰਦੀਪ ਕੁਮਾਰ ਪੁੱਤਰ ਲਖਵੀਰ ਚੰਦ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਕਾਰਨ ਦੂਸਰੀ ਧਿਰ ਦੇ ਮੰਨੂ ਪੁੱਤਰ ਦਲਬੀਰ ਚੰਦ ਉਰਫ ਮਾਣਾ, ਅਮਨ ਆਦਿ ਨੇ ਇਕੱਠੇ ਹੋ ਕੇ ਪਹਿਲਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਆ ਕੇ ਗਾਲੀ-ਗਲੋਚ ਕੀਤਾ ਤੇ ਜਦ ਉਸਨੇ ਵਿਵਾਦ ਤੋਂ ਬਚਣ ਲਈ ਉਨ੍ਹਾਂ ਨੂੰ ਇਥੋਂ ਚਲੇ ਜਾਣ ਲਈ ਕਿਹਾ ਤਾਂ ਉਨ੍ਹਾਂ ਆਸ-ਪਾਸ ਲੁਕੋਏ ਹੋਏ ਹਥਿਆਰ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ। ਚਾਰੇ ਵਿਅਕਤੀਆਂ ਨੇ ਉਸਨੂੰ ਜ਼ਮੀਨ ਉਪਰ ਸੁੱਟ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦੀ ਕੋਸ਼ਿਸ਼ ਕੀਤੀ ਤੇ ਜਦ ਉਸ ਦੇ ਮਾਤਾ-ਪਿਤਾ, ਭਰਾ ਅਤੇ ਪਤਨੀ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਉਸ ਨੇ ਪਿੰਡ ਤੋਂ ਦੌੜ ਕੇ ਬਿਧੀਪੁਰ ਵਿਖੇ ਲੱਗੇ ਪੁਲਸ ਨਾਕੇ 'ਤੇ ਇਤਲਾਹ ਦਿੱਤੀ, ਜਿਸ ਦੌਰਾਨ ਪੁਲਸ ਨੇ ਪਹਿਲਾਂ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਬਾਅਦ ਵਿਚ ਹਮਲਾਵਰ ਲਲਕਾਰੇ ਮਾਰਦੇ ਹੋਏ ਨਜ਼ਦੀਕ ਸਥਿਤ ਸਟੇਡੀਅਮ ਦੀ ਕੰਧ ਟੱਪ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਵਿਵਾਦ 'ਚ ਦੋਵਾਂ ਧਿਰਾਂ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ।

PunjabKesari
ਦੂਸਰੀ ਧਿਰ ਨੇ ਪਹਿਲੀ ਧਿਰ 'ਤੇ ਲਾਏ ਦੁਕਾਨ ਨੂੰ ਅੱਗ ਲਾਉਣ ਦੇ ਦੋਸ਼ : ਦੂਸਰੀ ਧਿਰ ਨੇ ਦੋਸ਼ ਲਾਏ ਕਿ ਝਗੜੇ ਉਪਰੰਤ ਜਦ ਉਹ ਸਾਰੇ ਵਿਅਕਤੀ ਸਿਵਲ ਹਸਪਤਾਲ ਦਾਖਲ ਸਨ ਤਾਂ ਮਗਰੋਂ ਦੂਸਰੀ ਧਿਰ ਨੇ ਉਨ੍ਹਾਂ ਦੀ ਕਰਿਆਨੇ ਦੀ ਬੰਦ ਪਈ ਦੁਕਾਨ ਦੇ ਸ਼ਟਰ ਦੇ ਹੇਠੋਂ ਤਰਲ ਪਦਾਰਥ ਦੀ ਵਰਤੋਂ ਕਰਕੇ ਅੱਗ ਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਦੁਕਾਨ 'ਚ ਪਿਆ ਕਰਿਆਨੇ ਦਾ ਸਾਮਾਨ ਸੜ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਥੇ ਪ੍ਰਦੀਪ ਕੁਮਾਰ ਰਹਿ ਰਿਹਾ ਹੈ, ਉਸ ਦੇ ਬਿਲਕੁਲ ਨਜ਼ਦੀਕ ਉਨ੍ਹਾਂ ਦਾ ਜੱਦੀ ਮਕਾਨ ਸਥਿਤ ਹੈ, ਜਿਸ ਨੂੰ ਪ੍ਰਦੀਪ ਕੁਮਾਰ ਹੜੱਪਣਾ ਚਾਹੁੰਦਾ ਹੈ।

PunjabKesari