ਭਾਜਪਾ ਵਰਕਰਾਂ ਨੇ ਕੱਢਿਆ ਰੋਸ ਮਾਰਚ

06/26/2017 6:54:46 AM

ਹੁਸ਼ਿਆਰਪੁਰ, (ਘੁੰਮਣ)- ਜ਼ਿਲਾ ਭਾਜਪਾ ਵੱਲੋਂ ਅੱਜ ਸਥਾਨਕ ਸ਼ਾਸਤਰੀ ਮਾਰਕੀਟ 'ਚ 25 ਜੂਨ ਨੂੰ ਜ਼ਿਲਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ 'ਚ 'ਕਾਲਾ ਦਿਵਸ' ਵਜੋਂ ਮਨਾਇਆ ਗਿਆ, ਜਿਸ 'ਚ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 
ਸ਼੍ਰੀ ਖੰਨਾ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 25 ਜੂਨ 1975 ਨੂੰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਨ ਕਾਰਨ ਭਾਰਤੀਆਂ ਨੂੰ ਕਈ ਮੁਸੀਬਤਾਂ ਝੱਲਣੀਆਂ ਪਈਆਂ। 21 ਮਹੀਨਿਆਂ ਲਈ ਦੇਸ਼ 'ਚ ਐਮਰਜੈਂਸੀ ਲਾਗੂ ਕਰ ਕੇ ਕਾਂਗਰਸ ਨੇ ਭਾਰਤੀ ਲੋਕਤੰਤਰ ਦਾ ਕਤਲ ਕੀਤਾ, ਜਿਸ ਨੂੰ ਹਮੇਸ਼ਾ ਲੋਕਤੰਤਰ ਦੀ ਹੱਤਿਆ ਦੇ ਰੂਪ 'ਚ 'ਕਾਲਾ ਦਿਵਸ' ਦੇ ਤੌਰ 'ਤੇ ਯਾਦ ਕੀਤਾ ਜਾਵੇਗਾ। ਆਰ. ਪੀ. ਧੀਰ ਤੇ ਜਵਾਹਰ ਖੁਰਾਣਾ ਨੇ ਵੀ ਸੰਬੋਧਨ ਕੀਤਾ। ਉਪਰੰਤ ਭਾਜਪਾ ਵਰਕਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਵਿਜੇ ਅਗਰਵਾਲ, ਗੋਪੀ ਚੰਦ ਕਪੂਰ, ਬਲਵਿੰਦਰ ਸਿੰਘ, ਕੁਲਭੂਸ਼ਨ ਸੇਠੀ, ਗੌਰਵ ਵਾਲੀਆ, ਐਡਵੋਕੇਟ ਡੀ. ਐੱਸ. ਬਾਗੀ, ਐੱਸ. ਐੱਮ. ਸਿੱਧੂ, ਕੌਂਸਲਰ ਨਿਪੁਨ ਸ਼ਰਮਾ, ਕਵਿਤਾ ਪਰਮਾਰ, ਨਰਿੰਦਰ ਕੌਰ, ਰਮੇਸ਼ ਕੁਮਾਰ ਮੇਸ਼ੀ, ਰੀਨਾ ਕੁਮਾਰੀ, ਮਨੋਜ ਸ਼ਰਮਾ, ਅਸ਼ਵਨੀ ਓਹਰੀ, ਨਵਜਿੰਦਰ ਸਿੰਘ ਬੇਦੀ, ਡਾ. ਪੰਕਜ ਸ਼ਰਮਾ, ਅਸ਼ਵਨੀ ਗੈਂਦ, ਕੁਲਦੀਪ ਰਾਜ ਆਦਿ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ।


Related News