ਬੈਂਕ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

06/26/2017 7:58:10 PM

ਮੋਹਾਲੀ— ਮੋਹਾਲੀ ਦੇ ਫੇਜ਼-7 'ਚ ਐਚਡੀਐਫਸੀ ਬੈਂਕ 'ਚ ਭਿਆਨਕ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਅੱਗ ਨੇ ਕੁਝ ਹੀ ਸਕਿੰਟਾਂ 'ਚ ਲੱਖਾਂ ਦਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਦੀ ਲਪੇਟ 'ਚ ਆਉਣ ਨਾਲ ਬੈਂਕ 'ਚ ਪਿਆ ਫਰਨੀਚਰ, ਏ.ਟੀ.ਐੱਮ ਮਸ਼ੀਨਾਂ ਸਮੇਤ ਸਾਰੇ ਕਾਊਂਟਰ ਨੁਕਸਾਨੇ ਗਏ। ਬੈਂਕ 'ਚ ਅੱਗ ਲੱਗੀ ਵੇਖ ਸਕਿਓਰਿਟੀ ਗਾਰਡ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਉਣ 'ਚ ਸਫਲਤਾ ਮਿਲ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ। 


Related News