ਕਪੂਰਥਲਾ ਪੁਲਸ ਨੇ ਕੀਤਾ ਅੰਤਰਰਾਜੀ ਏ. ਟੀ. ਐੱਮ. ਲੁਟੇਰਾ ਗਿਰੋਹ ਦਾ ਪਰਦਾਫਾਸ਼

10/17/2017 6:06:19 AM

ਕਪੂਰਥਲਾ(ਭੂਸ਼ਣ, ਮਲਹੋਤਰਾ, ਧੀਰ)—ਜ਼ਿਲਾ ਪੁਲਸ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਏ. ਟੀ. ਐÎੱਮ. ਤੋੜਨ ਦੀਆਂ 22 ਵਾਰਦਾਤਾਂ ਨੂੰ ਅੰਜਾਮ ਦੇ ਕੇ 78 ਲੱਖ ਰੁਪਏ ਲੁੱਟਣ ਵਾਲੇ ਇਕ ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5000 ਨਸ਼ੀਲੀਆਂ ਗੋਲੀਆਂ, ਏ. ਟੀ. ਐੱÎਮ. ਤੋੜਨ ਵਾਲਾ ਕਟਰ, 2 ਕਾਰਾਂ ਅਤੇ ਇਕ ਮੋਟਰਸਾਈਕਲ ਬਰਾਮਦ ਕਰਕੇ ਥਾਣਾ ਫੱਤੂਢੀਂਗਾ ਵਿਚ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪੁਲਸ ਲਾਈਨ ਕਪੂਰਥਲਾ ਵਿਖੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ 6-7 ਅਕਤੂਬਰ 2017 ਦੇਰ ਰਾਤ ਪਿੰਡ ਭਵਾਨੀਪੁਰ ਵਿਖੇ ਕੁਝ ਅਣਪਛਾਤੇ ਦੋਸ਼ੀਆਂ ਨੇ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਏ. ਟੀ. ਐੱਮ. ਨੇੜੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।10 ਦਿਨਾਂ ਬਾਅਦ ਪੁਲਸ ਨੂੰ ਮਿਲੀ ਸਫਲਤਾ-ਕਰੀਬ 10 ਦਿਨਾਂ ਬਾਅਦ ਕਪੂਰਥਲਾ ਪੁਲਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੂੰ ਸੂਚਨਾ ਮਿਲੀ ਕਿ ਉਕਤ ਕਾਰਾਂ ਵਿਚੋਂ ਇਕ ਪੀ. ਬੀ.-17 ਵਾਈ-8078 ਮੁੰਡੀ ਮੋੜ ਕੋਲੋਂ ਲੰਘਣ ਵਾਲੀ ਹੈ। ਸੂਚਨਾ ਦੇ ਆਧਾਰ 'ਤੇ ਐੱਸ. ਐੱਚ. ਓ. ਬਾਜਵਾ ਨੇ ਪੁਲਸ ਟੀਮ ਨਾਲ ਨਾਕਾਬੰਦੀ ਕਰ ਕੇ ਉਕਤ ਕਾਰ ਨੂੰ ਘੇਰ ਲਿਆ ਅਤੇ ਉਸ ਵਿਚ ਸਵਾਰ 5 ਦੋਸ਼ੀਆਂ ਚਰਨਜੀਤ ਸਿੰਘ ਉਰਫ ਨੰਦੂ ਪੁੱਤਰ ਅਜੀਤ ਸਿੰਘ ਵਾਸੀ ਮਖੂ ਜ਼ਿਲਾ ਫਿਰੋਜ਼ਪੁਰ, ਦਲਜੀਤ ਸਿੰਘ ਉਰਫ ਸੋਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਹਰੀਕੇ ਪੱਤਣ ਜ਼ਿਲਾ ਤਰਨਤਾਰਨ, ਬਲਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਬਲਵੀਰ ਸਿੰਘ ਪੁਰਾਣਾ ਪਿੰਡ ਹਰੀਕੇ ਜ਼ਿਲਾ ਤਰਨਤਾਰਨ, ਸੂਰਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਚੂੜੀਆਂ (ਮਖੂ) ਜ਼ਿਲਾ ਫਿਰੋਜ਼ਪੁਰ ਅਤੇ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਗੁਰਮੇਲ ਸਿੰਘ ਵਾਸੀ ਹਰੀਕੇ ਜ਼ਿਲਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਹੈ।


Related News