ਖਾਲਿਸਤਾਨੀਆਂ ਦੇ ਨਿਸ਼ਾਨੇ ''ਤੇ ਅਮਰਿੰਦਰ ਤੇ ਸੰਸਦ ਮੈਂਬਰ ਬਿੱਟੂ, ਵੀਡੀਓ ਜਾਰੀ ਕਰ ਕੇ ਜਾਨ ਤੋਂ ਮਾਰਨ ਦੀ ਦਿੱਤੀ ਧਮਕੀ

05/25/2017 8:14:11 AM

ਨਵੀਂ ਦਿੱਲੀ - ਖਾਲਿਸਤਾਨੀ ਅੱਤਵਾਦੀਆਂ ਨੇ ਇਕ ਵਾਰ ਮੁੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸੰਬੰਧੀ ਇਕ ਵੀਡੀਓ ਕੈਨੇਡਾ ਵਿਚ  ਬਣਾਇਆ ਗਿਆ ਹੈ, ਜਿਸ ਵਿਚ ਕੈਪਟਨ  ਅਮਰਿੰਦਰ ਸਿੰਘ ਦੇ ਨਾਲ ਹੀ ਸਾਬਕਾ ਸੀ. ਐੱਮ. ਸਵ. ਬੇਅੰਤ ਸਿੰਘ ਦੇ ਪੋਤਰੇ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਵੀਡੀਓ ਵਿਚ ਕਿਹਾ ਗਿਆ ਹੈ ਕਿ ਰਵਨੀਤ ਬਿੱਟੂ ਕਹਿੰਦੇ ਹਨ ਕਿ ਹਰਜੀਤ ਸਿੰਘ ਸੱਜਣ ਹੁੰਦੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੁੰਦੀ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਹਰਜੀਤ ਸਿੰਘ ਸੱਜਣ ਹੁੰਦੇ ਤਾਂ ਨਾ ਤਾਂ 1984 ਦੇ ਦੰਗੇ ਹੁੰਦੇ ਅਤੇ ਨਾ ਹੀ ਸ੍ਰੀ ਦਰਬਾਰ  ਸਾਹਿਬ ''ਤੇ ਹਮਲਾ ਹੁੰਦਾ। ਪਹਿਲਾਂ ਵੀ ਖਾਲਿਸਤਾਨੀ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ। ਭਾਰਤੀ ਹਾਈ ਕਮਿਸ਼ਨ ਨੇ ਇਸ ਮਾਮਲੇ ਨੂੰ ਕੈਨੇਡਾ ਦੀ ਸਰਕਾਰ ਦੇ ਸਾਹਮਣੇ ਉਠਾਇਆ ਹੈ। ਦੱਸਣਯੋਗ ਹੈ ਕਿ ਅਮਰਿੰਦਰ ਨੇ ਬੀਤੇ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਨਾਲ ਇਹ ਕਹਿ ਕੇ ਮੁਲਾਕਾਤ ਨਹੀਂ ਕੀਤੀ ਸੀ ਕਿ ਉਹ ਖਾਲਿਸਤਾਨੀ ਹਮਾਇਤੀ ਹਨ।


Related News