ਫਾਜ਼ਿਲਕਾ-ਫਿਰੋਜ਼ਪੁਰ ਰੋਡ ''ਤੇ ਵਾਪਰਿਆ ਵੱਡਾ ਹਾਦਸਾ, ਗੱਡੀ ਦਾ ਨਿਕਲਿਆ ਕਚੂੰਮਰ, 7 ਗੰਭੀਰ ਜ਼ਖਮੀ

07/24/2017 11:30:34 AM

ਜਲਾਲਾਬਾਦ, ਮੰਡੀ ਲਾਧੂਕਾ (ਨਿਖੰਜ, ਸੰਧੂ)— ਬੀਤੀ ਰਾਤ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਮੰਡੀ ਲਾਧੂਕਾ ਦੇ ਪੈਟਰੋਲ ਪੰਪ ਨੇੜੇ ਵਾਪਰੇ ਸੜਕ ਹਾਦਸੇ 'ਚ 4 ਵਿਅਕਤੀਆਂ ਸਮੇਤ 3 ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਫਾਜ਼ਿਲਕਾ ਆ ਰਹੀ ਇਕ ਸਵਿਫਟ ਕਾਰ ਚਾਲਕ ਦੀਆਂ ਅੱਖਾਂ 'ਚ ਤੇਜ਼ ਲਾਈਟਾਂ ਪੈਣ ਦੇ ਕਾਰਨ ਕਾਰ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਈ । ਆਸਪਾਸ ਦੇ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੀਆਂ ਬਾਰੀਆਂ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ 'ਚ ਅੰਗਰੇਜ ਸਿੰਘ, ਜੱਜ ਸਿੰਘ, ਰਘੁਬੀਰ ਕੌਰ, ਗੁਰਪ੍ਰੀਤ ਕੌਰ ਅਤੇ ਹਰਮਨ, ਜਸਪ੍ਰੀਤ, ਜਸ਼ਨਪ੍ਰੀਤ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾਂ ਮਿਲਣ 'ਤੇ ਚੌਕੀ ਮੰਡੀ ਲਾਧੂਕਾ ਦੇ ਇੰਚਾਰਜ ਏ. ਐੱਸ. ਆਈ. ਸੁਰਿੰਦਰ ਕੁਮਾਰ ਨਿਖੰਜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਿਨ੍ਹਾਂ ਨੇ ਜ਼ਖਮੀਆਂ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਲਈ ਪਹੁੰਚਾਇਆ ਅਤੇ ਨਾਲ ਹੀ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨ 'ਚ ਮਦਦ ਕੀਤੀ।


Related News