3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ

09/21/2017 6:52:29 AM

ਗੁਰਦਾਸਪੁਰ, (ਵਿਨੋਦ)- ਪਿੰਡ ਝੰਡਾ ਲੁਭਾਣਾ ਨਿਵਾਸੀ ਇਕ ਤਿੰਨ ਬੱਚਿਆਂ ਦੀ ਮਾਂ ਸੋਨੇ ਦੇ ਗਹਿਣੇ ਲੈ ਕੇ ਪ੍ਰੇਮੀ ਨਾਲ ਰਫੂਚੱਕਰ ਹੋ ਗਈ।ਪੁਲਸ ਸਟੇਸ਼ਨ ਭੈਣੀ ਮੀਆਂ ਖਾਂ 'ਚ ਭੱਜਣ ਵਾਲੀ ਹਰਪ੍ਰੀਤ ਕੌਰ ਪਤਨੀ ਗੁਰਜੀਤ ਸਿੰਘ ਦੇ ਦਿਓਰ ਬਲਜਿੰਦਰ ਸਿੰਘ ਪੁੱਤਰ ਪਰਸਨ ਸਿੰਘ ਨਿਵਾਸੀ ਝੰਡਾ ਲੁਭਾਣਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਿਛਲੇ 8 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਹੈ ਤੇ ਉਸ ਦੇ ਦੋ ਲੜਕੇ ਤੇ ਇਕ ਲੜਕੀ ਹੈ। ਬੀਤੀ 17 ਸਤੰਬਰ ਦੀ ਰਾਤ ਨੂੰ ਉਸ ਦੀ ਭਾਬੀ ਹਰਪ੍ਰੀਤ ਕੌਰ ਨੇ ਪੂਰੇ ਪਰਿਵਾਰ ਦੇ ਖਾਣੇ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਖੁਦ ਫਰਾਰ ਹੋ ਗਈ ਤੇ ਆਪਣੇ ਨਾਲ 11 ਤੋਲੇ ਸੋਨੇ ਦੇ ਗਹਿਣੇ, 1 ਲੱਖ 80 ਹਜ਼ਾਰ ਰੁਪਏ ਨਕਦ ਲੈ ਕੇ ਚਲੀ ਗਈ। ਮਾਮਲੇ ਸਬੰਧੀ ਪੁਲਸ ਸਟੇਸ਼ਨ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਕਰ ਰਹੀ ਹੈ।


Related News