ਨਾਜਾਇਜ਼ ਸ਼ਰਾਬ ਸਣੇ 1 ਗ੍ਰਿਫਤਾਰ

10/19/2017 12:57:49 AM

ਸ੍ਰੀ ਹਰਗੋਬਿੰਦਪੁਰ,   (ਬਾਬਾ)-  ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਵੱਲੋਂ 15 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸਣੇ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਏ. ਐੱਸ. ਆਈ. ਸਵੰਬਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਮਠੋਲੇ ਅੱਡੇ 'ਤੇ ਗਸ਼ਤ ਕਰ ਰਹੇ ਸੀ, ਤਾਂ ਪਿੰਡ ਵਿਠਵਾਂ ਸਾਈਡ ਤੋਂ ਸ਼ੱਕੀ ਹਾਲਤ 'ਚ ਇਕ ਵਿਅਕਤੀ ਆ ਰਿਹਾ ਸੀ ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਪਰ ਪੁਲਸ ਨੇ ਮੁਸਤੈਦੀ ਤੋਂ ਕੰਮ ਲੈਂਦਿਆਂ ਉਸਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕੋਲੋਂ 1 ਕੈਨ, ਜਿਸ 'ਚ 15 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸੀ, ਬਰਾਮਦ ਕਰ ਕੇ ਉਸ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਮਲਕੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵਿਠਵਾਂ ਪੱਤੀ ਮਹਿਤੇਵਾਲ ਵਜੋਂ ਹੋਈ ਹੈ।


Related News