ਪਿੰਡ ਪ੍ਰਧਾਨਾਂ ਦਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ, ਸਾਬਕਾ ਮੁੱਖਮੰਤਰੀ ਨੇ ਕੀਤਾ ਸਮਰਥਨ

10/13/2017 10:50:50 AM

ਉਤਰਾਖੰਡ— ਸਰਕਾਰ ਤੋਂ ਨਾਰਾਜ਼ ਚੱਲ ਰਹੇ ਪਿੰਡ ਪ੍ਰਧਾਨਾਂ ਨੂੰ ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ ਨੇ ਆਪਣਾ ਸਮਰਥਨ ਦਿੱਤਾ ਹੈ। ਹਰੀਸ਼ ਰਾਵਤ ਸਮੇਤ ਕਾਂਗਰਸ ਵਿਧਾਇਕ ਕਰਨ ਮਹਿਰਾ ਅਤੇ ਮਨੋਰ ਰਾਵਤ ਵੀ ਧਰਨੇ ਸਥਾਨ 'ਤੇ ਪੁੱਜੇ।
ਹਰੀਸ਼ ਰਾਵਤ ਨੇ ਕਿਹਾ ਕਿ ਨਗਰ ਪੰਚਾਇਤ ਅਤੇ ਨਗਰ ਨਿਗਮ ਦੇ ਸੀਮਾ ਵਿਸਤਾਰ 'ਤੇ ਫੈਸਲਾ ਸਰਕਾਰ ਨੂੰ ਬਿਨਾਂ ਪੰਚਾਇਤ ਦੀ ਸਲਾਹ ਦੇ ਨਹੀਂ ਲੈਣਾ ਚਾਹੀਦਾ। ਸਰਕਾਰ ਭਰੋਸੇ ਦੇ ਬਾਅਦ ਵੀ ਪਿੰਡ ਪ੍ਰਧਾਨਾਂ ਦਾ ਹਾਲ ਨਹੀਂ ਪੁੱਛ ਰਹੀ ਹੈ। ਸਰਕਾਰ ਦੇ ਕਈ ਫੈਸਲਿਆਂ 'ਚ ਪਿੰਡ ਦੀ ਪੰਚਾਇਤ ਉਨ੍ਹਾਂ ਦੇ ਸਮਰਥਨ 'ਚ ਨਹੀਂ ਹੈ।
ਪ੍ਰਧਾਨਾਂ ਦੀ ਮੰਗ ਹੈ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰੇ। ਉਹ ਚਾਹੁੰਦੇ ਹਨ ਕਿ ਪਿੰਡਾਂ ਨੂੰ ਸ਼ਹਿਰ 'ਚ ਮਿਲਾਉਣ ਅਤੇ 14ਵੇਂ ਵਿੱਤ 'ਚ ਕੀਤੀ ਗਈ ਕਟੌਤੀ ਦੇ ਫੈਸਲੇ ਨੂੰ ਸਰਕਾਰ ਵਾਪਸ ਲਵੇ। ਰਾਜ 'ਚ ਉਤਰਾਖੰਡ ਪੰਚਾਇਤ ਰਾਜ ਐਕਟ ਦਸਤਾਵੇਜ਼ ਤੁਰੰਤ ਲਾਗੂ ਕੀਤੀ ਜਾਵੇ।
ਪ੍ਰਧਾਨ ਸੰਘ ਦੇ ਪ੍ਰਦੇਸ਼ ਪ੍ਰਧਾਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪ੍ਰਧਾਨਾਂ ਦੀ ਮੰਗਾਂ ਨੂੰ ਪੂਰੀ ਨਾ ਕਰਨ 'ਤੇ ਸਾਰੇ ਪ੍ਰਧਾਨਾਂ ਵੱਲੋਂ ਹੜਤਾਲ ਕੀਤੀ ਜਾਵੇਗੀ।


Related News