ਰਸੋਈਏ ਨੇ ਸਾਧੂਆਂ ਨੂੰ ਖਵਾਇਆ ਜ਼ਹਿਰੀਲਾ ਭੋਜਨ, ਭਗਵਾਨ ਦੇ ਦਰਬਾਰ ''ਚ ਦਿੱਤਾ ਸ਼ਰਮਨਾਕ ਘਟਨਾ ਨੂੰ ਅੰਜਾਮ

06/27/2017 8:31:24 AM

ਮਥੁਰਾ — ਉੱਤਰ-ਪ੍ਰਦੇਸ਼ ਦੇ ਵ੍ਰਿੰਦਾਵਨ 'ਚ ਸਥਿਤ ਇਕ ਆਸ਼ਰਮ 'ਚ ਚਾਰ ਦਿਨ ਪਹਿਲਾਂ ਆਇਆ ਰਸੋਈਆ ਮਹੰਤ ਸਮੇਤ ਇਕ ਦਰਜਨ ਤੋਂ ਵੱਧ ਸਾਧੂਆਂ ਨੂੰ ਜ਼ਹਿਰੀਲਾ ਭੋਜਨ ਖਵਾ ਕੇ ਮੰਦਿਰ ਵਿੱਚੋਂ ਠਾਕੁਰ ਜੀ ਦਾ ਲੱਖਾਂ ਦਾ ਸਮਾਨ ਅਤੇ ਨਗਦੀ ਚੋਰੀ ਕਰ ਲਈ। ਪੁਲਸ ਦੇ ਅਨੁਸਾਰ ਇਹ ਮਾਮਲਾ ਬੁੱਧਵਾਰ ਦਾ ਹੈ, ਜਦੋਂ ਵ੍ਰਿੰਦਾਵਨ ਦੇ ਪਰਿਕ੍ਰਮਾ ਮਾਰਗ 'ਚ ਸਥਿਤ ਵਾਰਾਹ ਆਸ਼ਰਮ ਦੇ ਸਾਧੂਆਂ  ਰਸੋਈਏ ਭਰਤ ਨੇ ਜ਼ਹਿਰ ਵਾਲਾ ਭੋਜਨ ਖਵਾ ਦਿੱਤਾ। ਦੁਪਹਿਰ ਦਾ ਭੋਜਨ ਕਰਨ ਤੋਂ ਬਾਅਦ ਆਸ਼ਰਮ ਦੇ ਮਹੰਤ ਰਾਮਪ੍ਰਵੇਸ਼ ਦਾਸ, ਬ੍ਰਹਮਚਾਰੀ ਮਹਾਰਾਜ, ਸਰਵੇਸ਼ਵਰ ਦਾਸ, ਰਾਮਵੀਰ ਦਾਸ ਆਦਿ ਕੁਲ 13 ਸਾਧੂ ਗੰਭੀਰ ਰੂਪ 'ਚ ਬੀਮਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਰਾਮਕ੍ਰਿਸ਼ਣ ਮਿਸ਼ਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਚਾਰ ਦੀ ਹਾਲਤ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ। ਵੀਰਵਾਰ ਨੂੰ ਮਹੰਤ ਰਾਮਪ੍ਰਵੇਸ਼ ਦਾਸ ਨੂੰ ਹੋਸ਼ ਆਇਆ।
ਪੁਲਸ ਨੇ ਦੱਸਿਆ ਕਿ ਆਸ਼ਰਮ 'ਚੋਂ ਚਾਰ ਲੱਖ ਦੀ ਨਗਦੀ, ਠਾਕੁਰ ਜੀ ਦੇ ਸੋਨੇ-ਚਾਂਦੀ ਦੇ 12 ਮੁਕਟ, ਅੱਧਾ ਕਿਲੋ ਚਾਂਦੀ ਦਾ ਲੋਟਾ, ਮੰਦਰ 'ਚ ਰੱਖੀਆਂ ਦੋ ਚਾਂਦੀ ਦੀਆਂ ਵੱਡੀਆਂ ਕੌਲੀਆਂ, ਸੋਨੇ ਦੀ ਚੇਨ, ਸੋਨੇ ਦੀਆਂ ਅੱਠ ਅੰਗੂਠੀਆਂ, ਪਾਇਲ ਅਤੇ ਚਾਂਦੀ ਦੀ ਇਕ ਵੰਸ਼ੀ ਆਦਿ ਕੁਲ 20 ਲੱਖ ਰੁਪਏ ਦੀ ਜਾਇਦਾਦ ਗਾਇਬ ਸੀ।
ਪੁਲਸ ਸੁਪਰਡੰਟ ਸ਼੍ਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਆਸ਼ਰਮ ਦੇ ਮਹੰਤ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ ਕੋਤਵਾਲੀ ਵ੍ਰਿੰਦਾਵਨ 'ਚ ਮਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੋਰ ਜਲਦੀ ਹੀ ਫੜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਲਾਜ ਤੋਂ ਸਾਧੂਆਂ ਦੀ ਸਥਿਤੀ ਕਾਬੂ 'ਚ ਹੈ ਅਤੇ ਸਾਰੇ ਖਤਰੇ ਦੀ ਸਥਿਤੀ 'ਚੋਂ ਨਿਕਲ ਚੁੱਕੇ ਹਨ।


Related News