ਸਕੂਲ ''ਚ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਦੋਸ਼ੀ ਗ੍ਰਿਫਤਾਰ, ਬੱਚੀ ਨੇ ਕੀਤੀ ਪਛਾਣ

09/23/2017 8:45:14 AM

ਪਾਣੀਪਤ — ਪਾਣੀਪਤ ਦੇ 'ਦ ਮਿਲੇਨਿਯਮ ਸਕੂਲ' 'ਚ ਚੌਥੀ ਜਮਾਤ 'ਚ ਪੜਣ ਵਾਲੀ ਬੱਚੀ ਨਾਲ ਛੇੜਛਾੜ ਕਰਨ ਅਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਸਵੀਪਰ ਤਰੁਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 22 ਸਾਲ ਦੇ ਤਰੁਣ ਪੁੱਤਰ ਮੰਨੂਲਾਲ ਰਾਕੇਸ਼ ਨਗਰ ਕੁਟਾਨੀ ਰੋਡ ਦਾ ਨਿਵਾਸੀ ਹੈ। ਹਿਰਾਸਤ 'ਚ ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਪੁਲਸ ਅੱਜ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਪੁਲਸ ਨੇ ਹਿਰਾਸਤ 'ਚ ਲਏ ਗਏ 5 ਸਵੀਪਰ ਅਤੇ 7 ਦੂਸਰੇ ਸਟਾਫ ਦੇ ਮੈਂਬਰਾਂ ਦੇ ਫੋਟੋ ਬੱਚੀ ਨੂੰ ਦਿਖਾਏ ਸਨ। ਇਸ ਦੌਰਾਨ ਉਹ ਕਾਫੀ ਡਰੀ ਹੋਈ ਸੀ। ਇਸ ਤੋਂ ਬਾਅਦ ਮਾਂ ਨੇ ਫੋਟੋ ਦਿਖਾਈਆਂ ਤਾਂ ਬੱਚੀ ਨੇ ਦੋਸ਼ੀ ਦੀ ਪਛਾਣ ਕਰ ਲਈ।
ਘਟਨਾ ਦਾ ਪਤਾ ਲਗਾਉਣ ਤੋਂ ਬਾਅਦ ਪੀੜਤਾ ਦੇ ਪਰਿਵਾਰ ਵਾਲੇ ਬੁੱਧਵਾਰ ਦੀ ਰਾਤ ਨੂੰ ਮਹਿਲਾ ਥਾਣੇ ਸ਼ਿਕਾਇਤ ਦਰਜ ਕਰਵਾਉਣ ਪੁੱਜੇ ਤਾਂ ਬੱਚੀ ਉਨ੍ਹਾਂ ਦੇ ਨਾਲ ਨਹੀਂ ਸੀ। ਪੁਲਸ ਨੇ ਬੱਚੀ ਨੂੰ ਬੁਲਾ ਕੇ ਉਸਦਾ ਮੈਡੀਕਲ ਕਰਵਾਇਆ।


Related News