ਭਰਾ ਦੇ ਕਾਤਲ ਨੂੰ ਸਜ਼ਾ ਦਵਾਉਣ ਲਈ ਧਰਨੇ ''ਤੇ ਬੈਠੀ ਦੀਕਸ਼ਾ, ਖੁਦ ਦੀ ਵੀ ਟੁੱਟੀ ਸੀ ਰੀੜ ਦੀ ਹੱਡੀ

12/09/2017 9:03:32 AM

ਫਰੀਦਾਬਾਦ — ਅੱਜ ਤੋਂ ਕਰੀਬ 8 ਮਹੀਨੇ ਪਹਿਲਾਂ ਦੀਕਸ਼ਾ ਨੇ ਸੜਕ ਹਾਦਸੇ 'ਚ ਆਪਣੀ ਰੀੜ ਦੀ ਹੱਡੀ ਅਤੇ ਆਪਣੇ ਸਕੇ ਭਰਾ ਨੂੰ ਗਵਾ ਲਿਆ। ਪਰ ਇਸ ਮਾਮਲੇ 'ਚ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦੀਕਸ਼ਾ ਅਤੇ ਉਸਦੇ ਪੀੜਤ ਪਰਿਵਾਰ ਨੇ ਅੱਜ ਪੁਲਸ ਕਮਿਸ਼ਨਰ ਦਫਤਰ ਜਾ ਕੇ ਇਨਸਾਫ ਦੀ ਮੰਗ ਕੀਤੀ। ਪਰਿਵਾਰ ਵਾਲਿਆਂ ਦੀ ਮੰਗ ਸੀ ਕਿ ਇਹ ਹਾਦਸਾ ਐੱਮ.ਪੀ.ਐੱਸ. ਸਕੂਲ ਦੇ ਡਰਾਈਵਰ ਦੀ ਗਲਤੀ ਨਾਲ ਹੋਇਆ ਸੀ। ਇਸ ਲਈ ਸਕੂਲ ਬੱਸ ਦੇ ਡਰਾਈਵਰ ਅਤੇ ਮਾਲਿਕ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਪਰਿਵਾਰ ਨੇ ਇਸ ਦੌਰਾਨ ਪੁਲਸ 'ਤੇ ਦਬਾਅ 'ਚ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ।

PunjabKesari
ਦੱਸਣਯੋਗ ਹੈ ਕਿ 8 ਮਹੀਨੇ ਪਹਿਲਾਂ ਅਟੇਰਨਾ ਪਿੰਡ ਦੇ ਕੋਲ ਸੜਕ ਹਾਦਸੇ 'ਚ ਇਕ ਲੜਕੇ ਦੀ ਮੌਤ ਅਤੇ ਭੈਣ ਜ਼ਖਮੀ ਹੋ ਗਈ ਸੀ। ਇਸ ਮਾਮਲੇ 'ਚ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਨਾਰਾਜ਼ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੀ ਭੈਣ ਨੂੰ ਲੈ ਕੇ ਆਪਣੀ ਮਾਂ ਨੂੰ ਸਕੂਲ ਤੋਂ ਲੈਣ ਲਈ ਜਾ ਰਿਹਾ ਸੀ। ਉਸੇ ਸਮੇਂ  ਸਾਹਮਣੇ ਤੋਂ ਤੇਜ਼ ਗਤੀ ਨਾਲ ਆ ਰਹੀ ਸਕੂਲ ਦੀ ਬੱਸ ਦੇ ਕਾਰਨ ਉਸਦੀ ਗੱਡੀ ਦਰੱਖਤ ਨਾਲ ਟਕਰਾ ਕੇ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਉਨ੍ਹਾਂ ਦੇ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬੇਟੀ ਦੀ ਰੀੜ ਦੀ ਹੱਡੀ ਟੁੱਟ ਗਈ। ਜੋ ਕਿ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀਂ।

PunjabKesari
ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਮਾਮਲੇ 'ਚ ਪੁਲਸ ਕਾਰਵਾਈ ਕਰਨ ਤੋਂ ਬੱਚ ਰਹੀ ਹੈ, ਜਿਸ ਦੇ ਕਾਰਨ ਪੀੜਤ ਪਰਿਵਾਰ ਪੁਲਸ ਤੋਂ ਨਾਰਾਜ਼ ਹੈ। ਪੀੜਤ ਪਰਿਵਾਰ ਨੇ ਪੁਲਸ ਕਮਿਸ਼ਨਰ ਦਫਤਰ ਅੱਗੇ ਹੰਗਾਮਾ ਵੀ ਕੀਤਾ। ਹੰਗਾਮਾ ਕਰਦੇ ਦੇਖ ਪੁਲਸ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਸਮਝਾਇਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਜਾਂਚ ਪੂਰੀ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News