ਪੀ.ਐਮ ਦਾ ਦੇਹਰਾਦੂਨ ਦੌਰਾ ਹੋਇਆ ਰੱਦ

10/06/2017 11:54:14 AM

ਦੇਹਰਾਦੂਨ— ਪ੍ਰਧਾਨਮੰਤਰੀ ਨਰਿੰਦਰ ਮੋਦੀ ਹੁਣ ਦੀਵਾਲੀ ਦੇ ਬਾਅਦ ਦੇਹਰਾਦੂਨ ਆਉਣਗੇ। ਪੀ.ਐਮ.ਓ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ। ਆਪਣੇ ਦੂਨ ਦੌਰੇ 'ਚ ਪੀ.ਐਮ ਮੋਦੀ ਮਸੂਰੀ 'ਚ ਸਿਖਲਾਈ ਲੈ ਰਹੇ ਅਧਿਕਾਰੀਆਂ ਨੂੰ ਵੀ ਸੰਬੋਧਿਤ ਕਰਨਗੇ।
ਜ਼ਿਲਾ ਅਧਿਕਾਰੀ ਐਸ.ਏ ਮੁਰੂਗੇਸ਼ਨ ਨੇ ਦੱਸਿਆ ਕਿ ਪ੍ਰਧਾਨਮੰਤਰੀ ਮੋਦੀ ਦਾ 5 ਅਤੇ 6 ਅਕਤੂਬਰ ਨੂੰ ਪ੍ਰਸਤਾਵਿਤ 2 ਦਿਨੀਂ ਪ੍ਰੋਗਰਾਮ ਰੱਦ ਹੋ ਗਿਆ ਹੈ। ਪੀ.ਐਮ.ਓ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਹੁਣ ਪ੍ਰਧਾਨਮੰਤਰੀ ਦਾ ਦੌਰਾ ਦੀਵਾਲੀ ਦੇ ਬਾਅਦ ਹੀ ਤੈਅ ਹੋ ਪਾਵੇਗਾ, ਜਿਸ ਦੀ ਅਨੁਸੂਚੀ ਵੀ ਬਾਅਦ 'ਚ ਜਾਰੀ ਕੀਤੀ ਜਾਵੇਗੀ।
ਪੀ.ਐਮ ਮੋਦੀ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਪ੍ਰਸ਼ਾਸਨਿਕ ਅਕੈਡਮੀ 'ਚ ਸਿਖਲਾਈ ਲੈ ਰਹੇ ਅਧਿਕਾਰੀਆਂ ਨੂੰ ਸੰਬੋਧਿਤ ਕਰਨ ਦੇ ਇਲਾਵਾ ਭਾਜਪਾ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ।


Related News