ਇਕ ਵਿਅਕਤੀ ਲਗਾਇਆ ਲੱਖਾਂ ਦਾ ਚੂਨਾ, ਨਕਲੀ ਮਾਲਕ ਬਣ ਕੇ ਵੇਚਿਆ ਹੋਟਲ

08/17/2017 10:54:31 AM

ਰੁਦਰਪੁਰ— ਉਧਮਸਿੰਘ ਨਗਰ ਜ਼ਿਲੇ 'ਚ ਲੱਖਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਨਕਲੀ ਹੋਟਲ ਮਾਲਕ ਬਣ ਕੇ ਇਕ ਵਿਅਕਤੀ ਨੇ ਡੇਢ ਕਰੋੜ 'ਚ ਰੁਦਰਪੁਰ ਵਾਸੀ ਸੁਸ਼ੀਲ ਨੂੰ ਇਕ ਹੋਟਲ ਵੇਚ ਦਿੱਤਾ। 12 ਲੱਖ ਰੁਪਏ ਦੇਣ ਦੇ ਬਾਅਦ ਜਦੋਂ ਸੁਸ਼ੀਲ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਰੁਦਰਪੁਰ ਦੇ ਸਿਵਲ ਲਾਈਨ ਵਾਸੀ ਸੁਸ਼ੀਲ ਛਾਬੜਾ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਹੈ ਕਿ ਬਰੇਲੀ ਦੇ ਸੁਭਾਸ਼ਨਗਰ ਦੇ ਰਹਿਣ ਵਾਲਾ ਪ੍ਰਵੀਨ ਝਾ ਉਸ ਨਾਲ ਬਹੁਤ ਸਮੇਂ ਪਹਿਲੇ ਇੰਜੀਨੀਅਰ ਬਣ ਕੇ ਮਿਲਿਆ ਸੀ। ਇਸ ਦੌਰਾਨ ਉਸ ਨੇ ਸਿਵਲ ਲਾਈਨ ਸਥਿਤ ਰਾਜ ਸ਼੍ਰੀ ਹੋਟਲ ਨੂੰ ਆਪਣਾ ਦੱਸ ਕੇ ਉਸ ਨੂੰ ਵੇਚਣ ਦੀ ਗੱਲ ਕੀਤੀ ਤਾਂ ਸੁਸ਼ੀਲ ਉਸ ਨੂੰ ਖਰੀਦਣ ਲਈ ਤਿਆਰ ਹੋ ਗਿਆ। ਹੋਟਲ ਵੇਚਣ-ਖਰੀਦਣ ਦ ਇਹ ਸੌਦਾ ਡੇਢ ਕਰੋੜ 'ਤੇ ਤੈਅ ਹੋਇਆ। ਕੁਝ ਦਿਨ ਸੁਸ਼ੀਲ ਨੇ ਪਹਿਲੀ ਕਿਸ਼ਤ 12 ਲੱਖ ਪ੍ਰਵੀਨ ਨੂੰ ਦੇ ਦਿੱਤੀ। 
ਕਿਸ਼ਤ ਦੇਣ ਦੇ ਕੁਝ ਦਿਨਾਂ ਬਾਅਦ ਸੁਸ਼ੀਲ ਨੇ ਹੋਟਲ ਦੇ ਬਾਰੇ 'ਚ ਜਾਣਕਾਰੀ ਲਈ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ। ਉਸ ਨੂੰ ਜਾਣਕਾਰੀ ਮਿਲੀ ਕਿ ਉਹ ਪ੍ਰਵੀਨ ਦਾ ਹੋਟਲ ਹੈ ਹੀ ਨਹੀਂ। ਮਾਮਲੇ ਦੀ ਸੱਚਾਈ ਸਾਹਮਣੇ ਆਈ ਤਾਂ ਸੁਸ਼ੀਲ ਨੇ ਤੁਰੰਤ ਪੁਲਸ 'ਚ ਸ਼ਿਕਾਇਤ ਕੀਤੀ।


Related News