ਮੁੰਬਈ ਤੋਂ ਲੰਡਨ ਜਾ ਰਹੇ ਜਹਾਜ਼ ਦੀ ਕਰਵਾਈ ਐਮਰਜੰਸੀ ਲੈਂਡਿੰਗ

12/12/2017 1:06:11 AM

ਨਵੀਂ ਦਿੱਲੀ—ਮੁੰਬਈ ਤੋਂ ਲੰਡਨ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਇਕ ਫਲਾਇਟ ਨੂੰ ਅਚਾਨਕ ਅਜਰਬੇਜਾਨ ਦੀ ਰਾਜਧਾਨੀ ਬਾਕੂ ਵਲੋਂ ਡਾਈਵਰਟ ਕਰ ਦਿੱਤਾ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼... ਦੇ ਫਸਟ ਕਲਾਸ ਕੈਬਿਨ 'ਚ ਕਿਸੇ ਕਾਰਨਾਂ ਕਰਕੇ ਧੂੰਆਂ ਭਰ ਗਿਆ। ਇਸ 'ਤੇ ਜਹਾਜ਼ ਨੂੰ ਪਾਸ ਦੇ ਬਾਕੂ ਏਅਰਪੋਰਟ 'ਤੇ ਉਤਾਰਿਆ ਗਿਆ। 
ਬਾਕੂ ਏਅਰਪੋਰਟ 'ਚ ਮੌਜੂਦਾ ਟੈਕਨੀਕਲ ਟੀਮ ਜਹਾਜ਼ 'ਚ ਅਚਾਨਕ ਧੂੰਆਂ ਆਉਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਹਾਜ਼ 'ਚ ਅਚਾਨਕ ਧੂੰਆਂ ਆਉਣ ਨਾਲ ਯਾਤਰੀਆਂ 'ਚ ਵੀ ਕੁਝ ਦੇਰ ਲਈ ਹਫੜਾ-ਤਫੜੀ ਮਚ ਗਈ। ਇਸ ਦੌਰਾਨ ਪਾਇਲਟ ਨੇ ਏ.ਟੀ.ਐੱਸ. ਨਾਲ ਸੰਪਰਕ ਕੀਤਾ। ਇਸ 'ਤੇ ਜਹਾਜ਼ ਨੂੰ ਅਜਰਬੇਜਾਨ ਦੀ ਰਾਜਧਾਨੀ ਬਾਕੂ 'ਚ ਲੈਂਡ ਕਰਨ ਨੂੰ ਕਿਹਾ ਗਿਆ।


Related News