ਕਸ਼ਮੀਰ ਦੇ ਪੁਲਵਾਮਾ ''ਚ ਲਸ਼ਕਰ ਦਾ ਜ਼ਿਲਾ ਕਮਾਂਡਰ ਲੇਲਹਾਰੀ ਢੇਰ

08/17/2017 12:25:45 AM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਜ਼ਿਲਾ ਕਮਾਂਡਰ ਲੇਲਹਾਰੀ ਨੂੰ ਢੇਰ ਕਰ ਦਿੱਤਾ। ਸੂਤਰਾਂ ਅਨੁਸਾਰ ਪੁਲਵਾਮਾ ਦੇ ਬੰਦਰਪੁਰਾ ਇਲਾਕੇ ਦੇ ਆਸ-ਪਾਸ ਟਵੇਰਾ ਕਾਰ ਜਾ ਰਹੀ ਸੀ, ਜਿਸ 'ਤੇ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ। ਪੁਲਸ ਦੇ ਮਹਾਨਿਰਦੇਸ਼ਕ ਐੱਸ. ਪੀ. ਵੈਦ ਨੇ ਟਵਿਟਰ 'ਤੇ ਅੱਤਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਯੂਬ ਲੇਲਹਾਰੀ ਨਿਵਾਸੀ ਲੇਲਹਾਰ ਮੁਕਾਬਲੇ 'ਚ ਮਾਰਿਆ ਗਿਆ ਹੈ ਅਤੇ ਘਟਨਾ ਮਗਰੋਂ ਇਲਾਕੇ 'ਚ ਸਥਿਤੀ ਨਾਲ ਨਜਿੱਠਣ ਲਈ ਵਾਧੂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਉਹ ਲਸ਼ਕਰ ਦਾ ਜ਼ਿਲਾ ਕਮਾਂਡਰ ਸੀ। ਮੁਕਾਬਲੇ ਮਗਰੋਂ ਅੱਤਵਾਦੀ ਦੀ ਲਾਸ਼ ਨੂੰ ਫੌਜ ਆਪਣੇ ਨਾਲ ਲੈ ਗਈ।


Related News