1 ਅੱਤਵਾਦੀ ਮਾਰੋਗੇ ਤਾਂ 10 ਹੋਰ ਪੈਦਾ ਹੋਣਗੇ : ਮੀਰਵਾਇਜ਼

08/19/2017 12:00:25 AM

ਸ਼੍ਰੀਨਗਰ (ਮਜੀਦ)—ਹੁਰੀਅਤ ਕਾਨਫਰੰਸ (ਐੱਮ.) ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੇ ਕਿਹਾ ਕਿ ਦਿੱਲੀ ਵਿਚ ਬੈਠੀ ਸਰਕਾਰ ਨੂੰ ਜਾਪਦਾ ਹੈ ਕਿ ਹਥਿਆਰਾਂ ਦੇ ਜ਼ੋਰ 'ਤੇ ਜੰਮੂ-ਕਸ਼ਮੀਰ 'ਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਇਕ ਅੱਤਵਾਦੀ ਨੂੰ ਮਾਰੋਗੇ ਤਾਂ ਹੋਰ 10 ਅੱਤਵਾਦੀ ਪੈਦਾ ਹੋਣਗੇ। ਸ਼੍ਰੀਨਗਰ ਦੀ ਜਾਮੀਆ ਮਸਜਿਦ 'ਚ ਜੁੰਮੇ ਦੀ ਨਮਾਜ਼ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੀਰਵਾਇਜ਼ ਨੇ ਕਿਹਾ ਕਸ਼ਮੀਰ ਵਿਚ ਜਦ ਇਕ ਅੱਤਵਾਦੀ ਮਾਰਿਆ ਜਾਂਦਾ ਹੈ ਤਾਂ ਗੁੱਸੇ ਵਿਚ ਆ ਕੇ 10 ਨੌਜਵਾਨ ਅੱਤਵਾਦੀ ਬਣ ਜਾਂਦੇ ਹਨ। 
ਮੀਰਵਾਇਜ਼ ਅੱਜ ਪਿਛਲੇ 57 ਦਿਨਾਂ ਮਗਰੋਂ ਨਜ਼ਰਬੰਦੀ ਤੋਂ ਬਾਅਦ ਜਾਮੀਆ ਮਸਜਿਦ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਮਾਰਨ ਦੀ ਇਹੀ ਪ੍ਰੰਪਰਾ ਰਹੀ ਹੈ। ਕਸ਼ਮੀਰ 'ਚ ਜਿਹੜੇ ਬੱਚੇ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਝਗੜੇ ਵਾਲਾ ਇਲਾਕਾ ਹੈ। ਇਸੇ ਸੋਚ ਦੇ ਨਾਲ ਹੀ ਉਹ ਵੱਡੇ ਹੁੰਦੇ ਹਨ ਅਤੇ ਇਕ ਦਿਨ ਮਾਰੇ ਜਾਂਦੇ ਹਨ।


Related News