ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਪਤੀ ਨੇ ਪਤਨੀ ਦਾ ਕੀਤਾ ਕਤਲ, ਗ੍ਰਿਫਤਾਰ

10/12/2017 10:55:23 AM

ਅਲਮੋੜਾ— ਰਾਜਮਿਸਤਰੀ ਦਾ ਕੰਮ ਕਰਨ ਵਾਲੇ ਮਜ਼ਦੂਰ ਨੇ ਪਤਨੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਪਤਨੀ ਨੂੰ ਮਾਰਨ ਦੇ ਬਾਅਦ ਦੋਸ਼ੀ ਨੇ ਮੁਰਾਦਾਬਾਦ ਥਾਣੇ 'ਚ ਗੁਮਸ਼ੁੱਦਗੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ। ਮੁਰਾਦਾਬਾਦ ਪੁਲਸ ਦੀ ਸਖ਼ਤੀ ਨਾਲ ਪੁੱਛਗਿਛ ਦੇ ਬਾਅਦ ਮਾਮਲੇ ਦਾ ਖੁਲ੍ਹਾਸਾ ਹੋਇਆ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਬਰਾਮਦ ਕਰ ਲਈ ਹੈ।
ਸਲਟ ਖੇਤਰ ਦੇ ਕਾਲੀਗਾਂਵ 'ਚ ਰਾਜਮਿਸਤਰੀ ਦਾ ਕੰਮ ਕਰਨ ਵਾਲਾ ਨਵਾਬ ਅਲੀ ਪੁੱਤਰ ਨਵੀਸ ਅਲੀ ਵਾਸੀ ਉਦਮਾਵਲਾ ਥਾਣੇ ਭਗਤਪੁਰ ਮੁਰਾਦਾਬਾਦ ਬੀਤੇ ਸਿਤੰਬਰ ਮਹੀਨੇ 'ਚ ਮੁਰਾਦਾਬਾਦ 'ਚ ਰਹਿਣ ਵਾਲੀ ਪਤਨੀ ਰੋਸ਼ਨੀ ਨੂੰ ਘੁੰਮਾਉਣ ਦੇ ਬਹਾਨੇ ਕਾਲੀਗਾਂਵ ਲਿਆਇਆ ਸੀ। 27 ਸਿਤੰਬਰ ਨੂੰ ਉਸ ਨੇ ਆਪਣੇ ਦੋ ਸਾਥੀ ਸਲਮਾਨ ਅਤੇ ਮੋਹਮਦ ਅਲੀ ਦੀ ਮਦਦ ਨਾਲ ਗਲਾ ਦਬਾ ਕੇ ਕਤਲ ਕਰ ਦਿੱਤਾ ਸੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਦੋਸ਼ੀ ਨਵਾਬ ਅਲੀ ਇੰਨਾ ਸ਼ਾਤਿਰ ਸੀ ਕਿ ਪਤਨੀ ਨੂੰ ਠਿਕਾਣੇ ਲਗਾਉਣ ਦੇ ਬਾਅਦ ਉਸ ਨੇ ਮੁਰਾਦਾਬਾਦ 'ਚ ਰਿਪੋਰਟ ਦਰਜ ਕਰਵਾ ਦਿੱਤੀ। ਉਹ ਰੋਜ਼ ਪੁਲਸ 'ਤੇ ਪਨੀ ਨੂੰ ਲੱਭਣ ਦਾ ਦਬਾਅ ਬਣਾਉਣ ਲੱਗਾ। ਦੋਸ਼ੀ ਦੀ ਕਾਲ ਡੀਟੇਲ ਪਤਾ ਲਗਾਉਣ ਦੇ ਬਾਅਦ ਲੋਕੇਸ਼ਨ ਸਲਟ ਖੇਤਰ ਦੀ ਮਿਲੀ। ਇਸ ਦੇ ਆਧਾਰ 'ਤੇ ਪੁਲਸ ਨੇ ਨਵਾਬ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਉਹ ਟੁੱਟ ਗਿਆ ਅਤੇ ਮਾਮਲੇ ਦਾ ਖੁਲ੍ਹਾਸਾ ਕਰ ਦਿੱਤਾ।


Related News