ਹਿਸਾਰ ''ਚ 5 ਸਾਲ ਦੀ ਮਾਸੂਮ ਨਾਲ ਜਬਰ-ਜਨਾਂਹ ਕਰਕੇ ਸੁੱਟੀ ਲਾਸ਼

12/09/2017 4:24:27 PM

ਉਕਲਾਨਾ — ਕੇਂਦਰ ਅਤੇ ਸੂਬੇ 'ਚ ਬੇਟੀ ਬਚਾਓ, ਬੇਟੀ ਪੜਾਓ ਦੇ ਨਾਰੇ ਲਗਾਤਾਰ ਝੂਠੇ ਸਾਬਤ ਹੋ ਰਹੇ ਹਨ। ਮਾਸੂਮ ਬੱਚੀਆਂ ਲਗਾਤਾਰ ਹਵਸ ਅਤੇ ਸ਼ਰਮਨਾਕ ਅਪਰਾਧਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ  ਹਿਸਾਰ ਦੇ ਉਕਲਾਨਾ 'ਚ ਸਾਹਮਣੇ ਆਇਆ ਹੈ ਜਿਸ ਨੇ ਪੂਰੇ ਦੇਸ਼ ਦਾ ਸਿਰ ਇਕ ਵਾਰ ਫੇਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਲਾਕੇ 'ਚ ਪੰਜ ਸਾਲ ਦੀ ਬੱਚੀ ਨਾਲ ਦਿੱਲੀ ਦੇ ਨਿਰਭਿਆ ਕਾਂਡ ਅਤੇ ਸ਼ਿਮਲਾ ਦੇ ਗੁੜੀਆਂ ਕੇਸ ਤੋਂ ਵੀ ਭਿਆਨਕ ਅਤੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲਾ ਹਾਦਸਾ ਹੋਇਆ ਹੈ। ਉਕਲਾਨਾ 'ਚ ਕਬਾੜ ਚੁਣ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਗਰੀਬ ਪਰਿਵਾਰ ਦੀ ਲੜਕੀ ਨੂੰ ਦਰਿੰਦਿਆਂ ਨੇ ਚੁੱਕ ਲਿਆ ਅਤੇ ਉਸ 5 ਸਾਲ ਦੀ ਬੱਚੀ ਨਾਲ ਜਬਰ-ਜਨਾਂਹ ਕੀਤਾ। ਭੇੜੀਏ ਹੱਤਿਆਰੇ ਨੇ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਤੰਬੂ 'ਚੋਂ ਚੁੱਕ ਕੇ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ
ਮ੍ਰਿਤਕ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੀਆਂ ਦੋ ਬੇਟੀਆਂ ਦੇ ਨਾਲ ਤੰਬੂ 'ਚ ਸੌਂ ਰਹੀ ਸੀ। ਰਾਤ ਦੇ ਕਰੀਬ 9 ਵਜੇ ਤੱਕ ਉਹ ਜਾਗ ਰਹੇ ਸਨ ਇਸ ਤੋਂ ਬਾਅਦ ਉਹ ਸੌਂ ਗਏ। ਦੇਰ ਰਾਤ ਨੂੰ ਕਿਸੇ ਅਣਪਛਾਤੇ ਨੇ ਉਨ੍ਹਾਂ ਦੀ ਪੰਜ ਸਾਲ ਦੀ ਬੇਟੀ ਨੂੰ ਅਗਵਾ ਕਰਕੇ ਉਕਲਾਨਾ ਦੀ ਟੈਲੀਫੋਨ ਐਕਸਚੈਂਜ ਦੇ ਕੋਲ ਲੈ ਗਏ। ਉਥੇ ਮਾਸੂਮ ਨਾਲ ਬਲਾਤਕਾਰ ਕੀਤਾ ਅਤੇ ਉਸਦੇ ਨਾਜ਼ੁਕ ਅੰਗਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ। ਸਵੇਰੇ ਜਦੋਂ ਉਨ੍ਹਾਂ ਨੇ ਬੇਟੀ ਨੂੰ ਤੰਬੂ 'ਚ ਨਹੀਂ ਦੇਖਿਆ ਤਾਂ ਉਸਨੂੰ ਲੱਭਿਆ। ਬੇਟੀ ਦੀ ਲਾਸ਼ ਟੈਲੀਫੋਨ ਐਕਸਚੇਂਜ ਦੇ ਕੋਲ ਲਹੂਲੁਹਾਨ ਹਾਲਤ 'ਚ ਮਿਲੀ, ਜਿਸ ਨੂੰ ਕਿ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਅਤੇ ਪੂਰੇ ਸਰੀਰ 'ਤੇ ਜ਼ਖਮ ਸਨ।

PunjabKesari
ਘਰਾਂ 'ਚ ਸੁਰੱਖਿਅਤ ਨਹੀਂ ਹਨ ਔਰਤਾਂ ਅਤੇ ਬੱਚੇ
ਮ੍ਰਿਤਕ ਬੱਚੀ ਦੀ ਚਾਚੀ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਨੂੰ ਘਰੋਂ ਚੁੱਕ ਕੇ ਮਾਰਿਆ ਗਿਆ ਹੈ। ਅਜਿਹੇ ਮਾਹੌਲ 'ਚ ਗਰੀਬ ਲੋਕਾਂ ਦੀਆਂ ਬੱਚੀਆਂ ਅਤੇ ਔਰਤਾਂ ਕਿੱਥੇ ਸੁਰੱਖਿਅਤ ਹਨ? ਅੱਜ ਉਨ੍ਹਾਂ ਦੀ ਬੱਚੀ ਨੂੰ ਬਲਾਤਕਾਰ ਤੋਂ ਬਾਅਦ ਮਾਰ ਦਿੱਤਾ ਗਿਆ ਇਸ ਤਰ੍ਹਾਂ ਤਾਂ ਕੱਲ੍ਹ ਉਨ੍ਹਾਂ ਨੂੰ ਵੀ ਕੋਈ ਚੁੱਕ ਸਕਦਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ।

 


Related News