ਡੋਕਲਾਮ ਸਰਹੱਦ ਤੋਂ ਪਿੱਛੇ ਹਟੇਗੀ ਭਾਰਤੀ ਫੌਜ

10/12/2017 9:15:20 PM

ਨਵੀਂ ਦਿੱਲੀ/ਚੀਨ— ਚੀਨ ਦੇ ਨਾਲ ਡੋਕਲਾਮ ਸਰਹੱਦ ਵਿਵਾਦ ਖਤਮ ਹੋਣ ਤੋਂ ਬਾਅਦ ਦੋਵੇਂ ਦੇਸ਼ ਸਕਾਰਾਤਮਕ ਰਵੱਈਆ ਅਪਣਾ ਰਹੇ ਹਨ। ਵੀਰਵਾਰ ਨੂੰ ਭਾਰਤ ਫੌਜ ਨੇ ਡੋਕਲਾਮ ਸਰਹੱਦ ਖੇਤਰ ਨੇੜਲੇ ਇਲਾਕਿਆਂ 'ਤੇ ਤਾਇਨਾਤ ਫੌਜ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ ਹੈ। 
ਕਰੀਬ 3 ਮਹੀਨੇ ਤੱਕ ਚੱਲੇ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ 28 ਅਕਤੂਬਰ 2017 ਨੂੰ ਆਪਸੀ ਗੱਲਬਾਤ ਨਾਲ ਵਿਵਾਦ ਸੁਲਝਾਉਣ 'ਤੇ ਸਹਿਮਤ ਹੋ ਗਏ ਸਨ। ਇਕ ਮਹੀਨਾ ਪਹਿਲਾਂ ਹੀ ਚੀਨ ਦੀ ਫੌਜ ਉਥੋਂ ਪਿੱਛੇ ਹਟੀ ਹੈ। ਭਾਰਤੀ ਫੌਜ ਦਾ ਇਹ ਫੈਸਲਾ ਸਿੱਕਮ ਬਾਰਡਰ ਦੇ ਨਾਥੂਲਾ ਇਲਾਕੇ 'ਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਦੌਰੇ ਤੋਂ ਬਾਅਦ ਆਇਆ ਹੈ।
ਨਿਰਮਲਾ ਸੀਤਾਰਮਨ ਨੇ ਬੀਤੇ ਸ਼ਨੀਵਾਰ ਨੂੰ ਨਾਥੂਲਾ ਇਲਾਕੇ ਦਾ ਦੌਰਾ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਨੇ ਚੀਨੀ ਫੌਜੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਪਰੰਪਰਾ 'ਚ ਨਮਸਤੇ ਕਰਨੀ ਵੀ ਸਿਖਾਈ ਸੀ। ਨਾਥੂਲਾ ਇਲਾਕੇ 'ਚ ਰੱਖਿਆ ਮੰਤਰੀ ਦੀ ਚੀਨੀ ਫੌਜ ਨਾਲ ਮੁਲਾਕਾਤ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਅਸੀਂ ਬਾਰਡਰ 'ਤੇ ਭਾਰਤ ਦੇ ਨਾਲ ਸ਼ਾਂਤੀ ਲਈ ਤਿਆਰ ਹਾਂ।  


Related News