ਕਾਸ਼ੀਪੁਰ ''ਚ ਸੜਕ ਹਾਦਸੇ ''ਚ ਵਿਅਕਤੀ ਦੀ ਮੌਤ

06/22/2017 5:01:06 PM

ਕਾਸ਼ੀਪੁਰ— ਸੜਕ ਹਾਦਸੇ 'ਚ ਵਿਅਕਤੀ ਦੀ ਮੌਤ ਹੋ ਗਈ। ਸੂਚਨਾ 'ਤੇ ਪੁਲਸ ਨੇ ਹਸਪਤਾਲ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ। 
ਬਾਦਸ਼ਾਹਨਗਰ ਥਾਣਾ ਸੀ.ਬੀ ਜ਼ਿਲਾ ਬਰੇਲੀ ਵਾਸੀ ਪੂਰਨ ਚੰਦਰ ਕਸ਼ਯਪ ਪੁੱਤਰ ਬਾਬੂ ਰਾਮ ਕਸ਼ਯਪ ਇੱਥੇ ਚੀਮਾ ਚੌਕ ਸਥਿਤ ਬੀਕਾਨੇਰ ਸਵੀਟਸ ਦੁਕਾਨ 'ਚ ਕੰਮ ਕਰਦਾ ਸੀ। ਦੁਕਾਨ ਕੋਲ ਹੀ ਗੋਦਾਮ ਹੈ ਅਤੇ ਇਸ ਗੋਦਾਮ 'ਚ ਪੂਰਨ ਰਹਿੰਦਾ ਸੀ। ਵਿਕਾਸ ਵਾਸੀ ਇਕ ਵਿਅਕਤੀ ਬੀਕਾਨੇਰ ਸਵੀਟਸ ਦੁਕਾਨ ਨੂੰ ਦੁੱਧ ਵੇਚਦਾ ਸੀ। ਦੁਧੀਆ ਨੂੰ ਪੂਰਨ ਬੁੱਧਵਾਰ ਰਾਤੀ ਕਰੀਬ 9 ਵਜੇ ਰਸਗੁੱਲੇ ਦੇਣ ਜਾ ਰਿਹਾ ਸੀ। 
ਬਾਜਪੁਰ ਰੋਡ ਸਥਿਤ ਰੋਡਵੇਜ਼ ਨੇੜੇ ਸਾਹਮਣੇ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਐਂਬੂਲੈਂਸ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ 'ਤੇ ਪੁਲਸ ਨੇ ਹਸਪਤਾਲ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਸੂਚਨਾ 'ਤੇ ਮ੍ਰਿਤਕ ਦੇ ਪਰਿਵਾਰ ਮੈਂਬਰ ਵੀ ਪੋਸਟਮਾਰਟਮ ਹਾਊਸ ਪੁੱਜ ਗਏ।


Related News