ਕਾਦਰ ਅਤੇ ਕੁਦਰਤ

05/19/2017 4:04:38 PM

 ਵਿਸ਼ਵ ਵਾਤਾਵਰਨ ਦਿਵਸ ''ਤੇ ਵਿਸ਼ੇਸ਼
           ਪ੍ਰਮਾਤਮਾ ਵੱਲੋਂ ਜਦੋਂ ਇਹ ਸੰਸਾਰ ਸਾਜਿਆ ਹੋਵੇਗਾ ਤਾਂ ਉਨ੍ਹਾਂ ਨੇ ਇਸ ਨੂੰ ਖੁਬਸੂਰਤ ਬਣਾਉਣ ਲਈ ਉਵੇਂ ਹੀ ਯਤਨ ਕੀਤਾ ਹੋਵੇਗਾ ਜਿਵੇਂ ਕਿ ਕੋਈ ਚਿੱਤਰਕਾਰ ਕਿਸੇ ਤਸਵੀਰ ਨੂੰ ਬਣਾਉਣ ਲਈ ਵੱਖ-ਵੱਖ ਰੰਗਾਂ, ਢੰਗਾਂ ਅਤੇ ਆਪਣੀ ਕਲਾਕਾਰੀ ਦੇ ਗੁਣ ਨੂੰ ਬਾਖੂਬੀ ਵਰਤਦਾ ਹੈ।ਹਰ ਕਵੀ, ਫਿਲਾਸਫਰ ਅਤੇ ਧਾਰਮਿਕ ਪੈਗੰਬਰ ਨੇ ਵੀ ਕੁਦਰਤ ਦੀ ਖੁਬਸੂਰਤੀ ਅਤੇ ਗੁਣਾਂ ਨੂੰ ਬਿਆਨ ਕੀਤਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ''ਚ ਕਿਹਾ ਹੈ ਕਿ, “ਕੁਦਰਤ ਦੀ ਮਹਿਮਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਜੇਕਰ ਅਸੀਂ ਕਰਨਾ ਵੀ ਚਾਹੀਏ ਤਾਂ ,ਵਾਲ ਜਿੰਨੀ ਵੀ ਨਹੀਂ ਕਰ ਸਕਦੇ।'''' ਉਨ੍ਹਾਂ ਨੇ ਧਰਤੀ ਨੂੰ ''ਮਾਤਾ'' ਦੇ ਬਰਾਬਰ ਮਹਤੱਤਾ ਦਿੱਤੀ ਅਤੇ ਪਾਣੀ ਨੂੰ ''ਪਿਤਾ'' ਦੇ।ਜਿਵੇਂ ਮਾਤਾ-ਪਿਤਾ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਇਵੇਂ ਹੀ ਧਰਤੀ ਵੀ ਸਾਨੂੰ ਪਾਲਦੀ ਹੈ।

Related News