ਪਿੱਤ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਆਸਾਨ ਘਰੇਲੂ ਤਰੀਕੇ

04/28/2017 10:55:19 AM

ਜਲੰਧਰ— ਗਰਮੀ ਦੇ ਮੌਸਮ ''ਚ ਪਸੀਨੇ ਦੀ ਵਜ੍ਹਾ ਨਾਲ ਪਿੱਤ ਹੋਣਾ ਆਮ ਗੱਲ ਹੈ। ਇਸਦਾ ਜ਼ਿਆਦਾ ਅਸਰ ਛੋਟੇ ਬੱਚਿਆਂ ਉੱਪਰ ਪੈਂਦਾ ਹੈ। ਧੁੱਪ ''ਚ ਖੇਡਣ ਨਾਲ ਬੱਚਿਆਂ ਦੇ ਮੱਥੇ ''ਤੇ, ਪਿੱਠ ਅਤੇ ਗਰਦਨ ''ਤੇ ਪਿੱਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੱਡੇ ਲੋਕਾਂ ਨੂੰ ਵੀ ਇਸ ਸਮੱਸਿਆ ਨਾਲ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਸਰੀਰ ''ਤੇ ਜਲਨ ਅਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਲੋਕ ਟੈਲਕਮ ਪਾਊਡਰ ਦਾ ਇਸਤੇਮਾਲ ਕਰਦੇ ਹਨ ਪਰ ਇਸਦਾ ਅਸਰ ਕੁੱਝ ਦੇਰ ਤੱਕ ਹੀ ਰਹਿੰਦਾ ਹੈ। ਇਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਕੁੱਝ ਘਰੇਲੂ ਨੁਸਖੇ ਵੀ ਆਪਣਾ ਸਕਦੇ ਹੋ। 
1. ਮੁਲਤਾਨੀ ਮਿੱਟੀ
ਪਿੱਤ ਹੋਣ ''ਤੇ ਸਰੀਰ ''ਤੇ ਮੁਲਤਾਨੀ ਮਿੱਟੀ ਦਾ ਲੇਪ ਬਣਾਕੇ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਨਾਲ ਕੁੱਝ ਹੀ ਦਿਨਾਂ ''ਚ ਪਿੱਤ ਦੀ ਸਮੱਸਿਆ ਠੀਕ ਹੋ ਜਾਂਦੀ ਹੈ। 
2. ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ''ਚ ਕਪੂਰ ਪੀਸ ਕੇ ਮਿਲਾਓ ਅਤੇ ਨਹਾਉਣ ਤੋਂ ਇਸ ਨੂੰ ਪਿੱਤ ਉੱਪਰ ਲਗਾਓ। ਰੋਜ਼ਾਨਾਂ ਦਿਨ ''ਚ 2 ਵਾਰ ਇਸ ਨਾਲ ਸਰੀਰ ਦੀ ਮਾਲਸ਼ ਕਰਨ ਨਾਲ ਪਿੱਤ ਠੀਕ ਹੋ ਜਾਂਦੇ ਹਨ। 
3. ਮੇਹਿੰਦੀ
ਪਿੱਤ ਦੀ ਸਮੱਸਿਆ ਨੂੰ ਤੁਰੰਤ ਖਤਮ ਕਰਨ ਲਈ ਮੇਹਿੰਦੀ ਦਾ ਲੇਪ ਬਣਾ ਕੇ ਪਿੱਤ ਵਾਲੀ ਜਗ੍ਹਾ ਉਪਰ ਲਗਾ ਦਿਓ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਿੱਤ ਠੀਕ ਹੋ ਜਾਵੇਗੀ। ਇਸ ਦੇ ਇਲਾਵਾ ਨਹਾਉਣ ਵਾਲੇ ਪਾਣੀ ''ਚ ਮੇਹਿੰਦੀ ਦੇ ਪੱਤੇ ਪਾ ਕੇ ਪੀਸ ਲਓ ਅਤੇ ਉਸ ਪਾਣੀ ਨਾਲ ਨਹਾਓ। 
4. ਦੇਸੀ ਘਿਓ
ਸਰੀਰ ਉਪਰ ਪਿੱਤ ਹੋਣ ''ਤੇ ਗਾਂ ਜਾਂ ਮੱਝ ਦਾ ਸ਼ੁੱਧ ਘਿਓ ਨਾਲ ਸਰੀਰ ਦੀ ਮਾਲਸ਼ ਕਰੋ। 
5. ਨਿੰਮ
ਨਿੰਮ ਦੀਆਂ ਕੁੱਝ ਪੱਤੀਆਂ ਨੂੰ ਪਾਣੀ ''ਚ ਉਬਾਲੋ ਅਤੇ ਠੰਡਾ ਕਰੋ। ਇਸ ਦੇ ਪਾਣੀ ਨਾਲ ਨਹਾਉਣ ਨਾਲ ਪਿੱਤ ਠੀਕ ਹੋ ਜਾਂਦੀ ਹੈ।


Related News