ਵੈਸ਼ਣੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ, ਪੜ੍ਹੋ ਪੂਰੀ ਖ਼ਬਰ

04/25/2017 9:57:47 AM

ਜੰਮੂ— ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਯਾਤਰੀਆਂ ਨੂੰ ਹੈਲੀਕਾਪਟਰ ਕਿਰਾਏ ''ਚ ਭਾਰੀ ਛੋਟ ਮਿਲਣ ਜਾ ਰਹੀ ਹੈ। ਸ਼੍ਰਾਈਨ ਬੋਰਡ ਨੇ ਕਟੜਾ ਤੋਂ ਸਾਂਝੀਛਤ ਤੱਕ ਚੱਲਣ ਵਾਲੀ ਹੈਲੀਕਾਪਟਰ ਸੇਵਾ ਮੁਫਤ ''ਚ ਭਾਰੀ ਬਦਲਾਅ ਕੀਤਾ ਗਿਆ ਹੈ। ਹੁਣ ਯਾਤਰੀਆਂ ਨੂੰ ਇਕ ਦੋ ਪ੍ਰਤੀਸ਼ਤ ਦੀ ਨਹੀਂ ਸਗੋਂ ਪੂਰੇ 10 ਪ੍ਰਤੀਸ਼ਤ ਦੀ ਛੋਟ ਮਿਲਣ ਜਾ ਰਹੀ ਹੈ।
ਮੌਜੂਦਾ ਸਮੇਂ ''ਚ ਐੱਮ/ਐੱਸ ਗਲੋਬਲ ਵੈਕਟ੍ਰਾ ਹੈਲੀਕਾਰਪ ਲਿਮਟਡ ਅਤੇ ਐੱਮ/ਐੱਸ ਹਿਮਾਲੀਅਨ ਹੈਲੀ ਸਰਵਿਸ ਲਿਮਟਡ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਹ ਦੋਵੇਂ ਕੰਪਨੀਆਂ ਸਾਲ 2014 ਤੋਂ ਸੇਵਾਵਾਂ ਦੇ ਰਹੀਆਂ ਹਨ। ਇਨ੍ਹਾਂ ਦੇ ਕਿਰਾਏ ''ਚ ਬੋਰਡ ਨੇ ਹੁਣ 10 ਪ੍ਰਤੀਸ਼ਤ ਤੱਕ ਦੀ ਕਟੌਤੀ ਕੀਤੀ ਹੈ। ਇਹ ਕਟੌਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ।


Related News