ਐਮ.ਪੀ ਵਰਿੰਦਰ ਸ਼ਰਮਾ ਨੇ ਬ੍ਰਿਟੇਨ ਦੀ ਸੰਸਦ ''ਚ 10 ਵਰ੍ਹੇ ਪੂਰੇ ਕੀਤੇ

07/23/2017 4:48:20 PM

ਲੰਡਨ, (ਰਾਜਵੀਰ ਸਮਰਾ)-19 ਜੁਲਾਈ 2007 ਨੂੰ ਜ਼ਿਮਨੀ ਚੋਣ ਜਿੱਤ ਕੇ ਬਰਤਾਨੀਆ ਦੀ ਸੰਸਦ 'ਚ ਪਹੁੰਚੇ ਜਲੰਧਰ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੇ ਜੰਮਪਲ ਵਰਿੰਦਰ ਸ਼ਰਮਾ ਨੇ ਬਤੌਰ ਸੰਸਦ ਮੈਂਬਰ 10 ਵਰ੍ਹੇ ਪੂਰੇ ਕਰ ਲਏ ਹਨ। ਐੱਮ. ਪੀ. ਸ਼ਰਮਾ ਦੀ ਬਤੌਰ ਸੰਸਦ ਮੈਂਬਰ 10ਵੀਂ ਵਰ੍ਹੇਗੰਢ ਮੌਕੇ ਸਮਾਗਮ ਉਨ੍ਹਾਂ ਦੇ ਸਹਿ ਸੰਸਦ ਮੈਂਬਰ ਸਟੀਵ ਪੌਂਡ ਅਤੇ ਕਾਰੋਬਾਰੀ ਅਤੁੱਲ ਪਾਠਕ ਵਲੋਂ ਉਨ੍ਹਾਂ ਨੇੜਲੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਮੌਕੇ ਲੇਬਰ ਪਾਰਟੀ ਦੇ ਡਿਪਟੀ ਲੀਡਰ ਟੌਮ ਵਾਟਸਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਕਿਹਾ ਕਿ ਸ਼ਰਮਾ ਦੇ ਅਗਲੇ 10 ਵਰ੍ਹੇ ਵੀ ਕਾਮਯਾਬੀ ਨਾਲ ਬੀਤਣਗੇ।ਡਿਪਟੀ ਹਾਈ ਕਮਿਸ਼ਨ ਦਿਨੇਸ਼ ਪਟਨਾਇਕ ਨੇ ਕਿਹਾ ਕਿ ਸ਼ਰਮਾ ਯੂ.ਕੇ. ਅਤੇ ਭਾਰਤ ਦੇ ਰਿਸ਼ਤਿਆਂ ਨੂੰ ਵਧਾਉਣ ਲਈ ਯਤਨਸ਼ੀਲ ਹਨ। ਵਰਿੰਦਰ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਆਸੀ ਜੀਵਨ 'ਚ ਪਰਿਵਾਰ ਤੇ ਦੋਸਤਾਂ-ਮਿੱਤਰਾਂ ਵਲੋਂ ਮਿਲੇ ਸਹਿਯੋਗ ਸਦਕਾ ਹੀ ਉਹ ਇਸ ਮੁਕਾਮ 'ਤੇ ਪਹੁੰਚੇ ਹਨ ਅਤੇ ਇਸ ਨੂੰ ਲੇਬਰ ਪਾਰਟੀ ਨੇ ਸੰਭਵ ਬਣਾਇਆ ਹੈ।


Related News